ਸਿਆਸੀ ਹੱਥ ਕੰਡੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਐੱਸ ਵਾਈ ਐੱਲ ਦਾ ਮੁੱਦਾ ਆਇਆ ,
ਪਲ ਵਿੱਚ ਆ ਕੇ ਚਲਾ ਗਿਆ  ।
ਲੋਕਾਂ ਦਾ ਏਕਾ ਤੋੜਨਾਂ ਸੀ ਪਰ  ,
ਜ਼ੋਰ ਅਜਮਾ ਕੇ ਚਲਾ ਗਿਆ  ।
ਵੱਡੇ ਭਾਈ ਤੇ ਛੋਟੇ ਭਾਈ ਦੀ  ,
ਆੜੀ ਪਈ ਸੀ ਚਿਰ ਮਗਰੋਂ  ;
ਨਾ ਟੁੱਟਣੀ ਸੀ ਨਾ ਹੀ ਟੁੱਟੀ  ,
ਮੁੱਦਾ ਮੂੰਹ ਦੀ ਖਾ ਕੇ ਚਲਾ ਗਿਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਜੰਮੂ: ਲਸ਼ਕਰ ਦਾ ਸ਼ੱਕੀ ਦਹਿਸ਼ਤਗਰਦ ਗ੍ਰਿਫ਼ਤਾਰ
Next articleਰਾਜਿਆ ਰਾਜ ਕਰੇਂਦਿਆ