ਜੰਮੂ: ਲਸ਼ਕਰ ਦਾ ਸ਼ੱਕੀ ਦਹਿਸ਼ਤਗਰਦ ਗ੍ਰਿਫ਼ਤਾਰ

ਜੰਮੂ (ਸਮਾਜ ਵੀਕਲੀ) : ਸੁਰੱਖਿਆ ਬਲਾਂ ਨੇ ਪਾਕਿਸਤਾਨ ਸਥਿਤ ਅਤਿਵਾਦੀਆਂ ਦੀ ਸੀਤਕਾਲ ਦੀ ਰਾਜਧਾਨੀ ਵਿੱਚ ਹਮਲੇ ਦੀ ਯੋਜਨਾ ਨਾਕਾਮ ਕਰਦਿਆਂ ਲਸ਼ਕਰ ਏ ਤਇਬਾ ਦੇ ਇਕ ਸ਼ੱਕੀ ਦਹਿਸ਼ਤਗਰਦ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ ਗ੍ਰਨੇਡ ਬਰਾਮਦ ਹੋਏ ਹਨ। ਇਹ ਗ੍ਰਿਫ਼ਤਾਰੀ ਪੁਣਛ ਵਿੱਚ ਸੁਰੱਖਿਆ ਬਲਾਂ ਵੱਲੋਂ ਦਹਿਸ਼ਤਗਰਦਾਂ ਦੇ ਇਕ ਸੰਗਠਨ ਦਾ ਪਤਾ ਚੱਲਣ ਦੇ ਇਕ ਦਿਨ ਮਗਰੋਂ ਹੋਈ ਹੈ। ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਤੋਂ ਦਹਿਸ਼ਤਗਰਦਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਛੇ ਗ੍ਰਨੇਡ ਬਰਾਮਦ ਹੋਏ ਸਨ।

Previous articleਅੰਨਾ ਹਜ਼ਾਰੇ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਦੀ ਧਮਕੀ
Next articleਸਿਆਸੀ ਹੱਥ ਕੰਡੇ