ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਤੇ ਸ਼ਰਮਾ ਨਿਊਜ਼ ਏਜੰਸੀ ਤੋਂ ਬੀਤੀ ਰਾਤ ਸੱਤ ਵਜੇ ਹੀ ਸਾਈਕਲ ਚੋਰੀ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਸ਼ਰਮਾ ਨਿਊਜ਼ ਏਜੰਸੀ ਵਾਲੇ ਕ੍ਰਿਸ਼ਨ ਕੁਮਾਰ ਖਿੱਲਣ ਨੇਤਾ ਨੇ ਦੱਸਿਆ ਕਿ ਮੈਂ ਸ਼ਰਮਾ ਨਿਊਜ਼ ਏਜੰਸੀ ਦੁਕਾਨ ਦੇ ਬਾਹਰ ਸ਼ਾਮ ਸੱਤ ਵਜੇ ਦੇ ਕਰੀਬ ਸਾਈਕਲ ਖੜ੍ਹਾ ਕਰਕੇ ਬਾਜ਼ਾਰ ਕੁਝ ਘਰੇਲੂ ਸਾਮਾਨ ਖ਼ਰੀਦਣ ਲਈ ਚਲਾ ਗਿਆ ਜਦ ਕੁਝ ਸਮੇਂ ਬਾਅਦ ਹੀ ਜਦ ਮੈਂ ਵਾਪਸ ਆ ਕੇ ਦੇਖਿਆ ਤਾਂ ਮੇਰਾ ਸਾਈਕਲ ਉੱਥੇ ਨਹੀਂ ਸੀ ਜਦਕਿ ਸਾਈਕਲ ਨਾਲ ਲੱਗੀ ਟੋਕਰੀ ਸਾਈਕਲ ਚੋਰ ਉਤਾਰ ਕੇ ਉਸ ਥਾਂ ਤੇ ਹੀ ਰੱਖ ਗਿਆ ਕ੍ਰਿਸ਼ਨ ਕੁਮਾਰ ਖਿੱਲਣ ਨੇਤਾ ਨੇ ਦੱਸਿਆ ਕਿ ਮੈਂ ਘਰਾਂ ਵਿਚ ਅਖਬਾਰਾਂ ਸਪਲਾਈ ਕਰਨ ਲਈ ਅਜੇ ਪੰਜ ਛੇ ਮਹੀਨੇ ਪਹਿਲਾਂ ਹੀ ਨਵਾਂ ਸਾਈਕਲ ਖ਼ਰੀਦਿਆ ਸੀ