(ਸਮਾਜ ਵੀਕਲੀ)
ਇਸ ਦੁਨੀਆਂ ਤੇ ਹੁਣ ਤੱਕ ਮੰਜ਼ਰ ਸਾਰੇ ਵੇਖੇ ਨੇ
ਕਈ ਹਾਰ ਕੇ ਜਿੱਤੇ ਕਈ ਜਿੱਤ ਕੇ ਹਾਰੇ ਵੇਖੇ ਨੇ ।
ਪਿਆਰ ਵਿੱਚ ਧੋਖੇ, ਵਿੱਚ ਨਫ਼ਰਤਾਂ ਮੁਹੱਬਤ ਵੇਖੀ
ਮਰਦੇ ਆਪਣਿਆਂ ਹੱਥੋਂ ਮੈਂ ਕਈ ਵਿਚਾਰੇ ਵੇਖੇ ਨੇ ।
ਬਿਆਨ ਨਈ ਕਰ ਸਕਦਾ ਮੈਂ ਦਰਦ ਗਰੀਬੀ ਦਾ
ਕੂੜੇਦਾਨ ‘ਚੋ ਜੂਠਣ ਚਟਦੇ ਬਾਲ ਪਿਆਰੇ ਵੇਖੇ ਨੇ।
ਪੈਸੇ ਖ਼ਾਤਰ ਜਿਸਮ ਵੀ ਵਿਕਦੇ ਵਿੱਚ ਬਾਜ਼ਾਰਾਂ ਦੇ
ਮਜਬੂਰੀ ਖ਼ਾਤਰ ਹੁੰਦੇ ਭਿਆਨਕ ਕਾਰੇ ਵੇਖੇ ਨੇ ।
ਖ਼ਾਬ ਸਜ਼ਾ ਕੇ ਆਪਣੇ ਆਸਾਂ ਵੱਡੀਆ ਲਾਈਆਂ ਨੇ
ਪਾਣੀ ਫੇਰਦੇ ਆਸਾਂ ਉੱਤੇ ਮਿੱਠੇ ਮਿੱਠੇ ਲਾਰੇ ਵੇਖੇ ਨੇ।
ਧਰਮਾ ਖਾਤਰ ਲੜਦੇ ਆਪਣਿਆ ਨੂੰ ਵੱਢੀ ਜਾਂਦੇ
ਲੱਗਦੇ ਮੂੰਹੋਂ ਪਖੰਡੀਆਂ ਦੇ ਝੂਠੇ ਮੈਂ ਜੈਕਾਰੇ ਵੇਖੇ ਨੇ ।
ਸੜਕਾਂ ਉੱਤੇ ਰੁਲਦੀ ਜਨਤਾ ਖੱਜਲ ਖੁਆਰ ਹੋਈ
ਤਾਹੀਓੰ ਤਾਂ ਮੈੰ ਹਰ ਥਾਂ ਹੁੰਦੇ ਰੋਸ ਮੁਜਾਹਰੇ ਵੇਖੇ ਨੇ।
ਮਜ਼ਹਬਾਂ ਵਿੱਚ ਵੰਡਿਆ ਇਨ੍ਹਾਂ ਇੱਕੋ ਰੰਗ ਲਹੂ ਦਾ
ਧਰਮਾਂ ਖਾਤਰ ਲੱਗਦੇ ਇੱਥੇ ਕੱਟੜ ਨਆਰੇ ਵੇਖੇ ਨੇ।
ਇਤਬਾਰ ਵਾਲਾ ਤਾਂ ਜਿਓਣਿਆ ਆਵਾ ਊਤ ਗਿਆ
ਯਾਰਾਂ ਕੋਲੋਂ ਹੀ ਪਿੱਠ ਵਿੱਚ ਖੰਜਰ ਉਤਾਰੇ ਵੇਖੇ ਨੇ ।
ਜਤਿੰਦਰ (ਜਿਉਣਾ ਭੁੱਚੋ )
9501475400