ਅਮਿਤ ਸ਼ਾਹ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ

ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਗਰਦਨ ਦੇ ਪਿਛਲੇ ਹਿੱਸੇ ਵਿੱਚ ਬਣੀ ਗੰਢ ਨੂੰ ਅੱਜ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਕਰਕੇ ਕੱਢ ਦਿੱਤਾ ਗਿਆ ਹੈ। ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਨੇ ਬਿਆਨ ਰਾਹੀਂ ਦੱਸਿਆ ਕਿ ਸ਼ਾਹ ਨੂੰ ‘ਮਾਮੂਲੀ ਅਪਰੇਸ਼ਨ’ ਤੋਂ ਕੁਝ ਹੀ ਸਮੇਂ ਬਾਅਦ ਛੁੱਟੀ ਦੇ ਦਿੱਤੀ ਗਈ। ਪਹਿਲਾਂ ਭਾਜਪਾ ਦੇ ਕੁਝ ਸਥਾਨਕ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਸ਼ਾਹ ਹਸਪਤਾਲ ਵਿੱਚ ਸਿਹਤ ਜਾਂਚ ਕਰਵਾਉਣ ਲਈ ਆਏ ਸਨ ਪਰ ਬਾਅਦ ਵਿੱਚ ਪਾਰਟੀ ਵਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਨੇ ਮਾਮੂਲੀ ਜਿਹਾ ਅਪਰੇਸ਼ਨ ਕਰਵਾਇਆ ਹੈ। ਸੂਤਰਾਂ ਅਨੁਸਾਰ ਦੁਪਹਿਰ 12:30 ਵਜੇ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਭਾਜਪਾ ਪ੍ਰਧਾਨ ਸ਼ਹਿਰ ਵਿੱਚ ਐੱਸਜੀ ਮਾਰਗ ਸਥਿਤ ਆਪਣੀ ਰਿਹਾਇਸ਼ ’ਤੇ ਚਲੇ ਗਏ।

Previous articleਬਲਾਕ ਸਮਿਤੀ ਚੋਣ: ਹਾਕਮ ਧਿਰ ਦੇ ਵਿਧਾਇਕ ਆਪਸ ’ਚ ਖਹਿਬੜੇ
Next articleਕਿਰਨ ਬਾਲਾ ਤੇ ਪਵਨ ਕੁਮਾਰ ਪਠਾਨਕੋਟ ਬਲਾਕ ਸਮਿਤੀ ਦੇ ਚੇਅਰਮੈਨ ਬਣੇ