(ਸਮਾਜ ਵੀਕਲੀ)
ਕੱਚੇ ਘੜੇ ਨਾ ਕਿਸੇ ਨੂੰ ਪਾਰ ਲਾਇਆ,
ਘੜਾ ਚੱਕਣ ਤੋਂ ਪਹਿਲਾਂ ਟਣਕਾ ਲਈਏ!
ਕੋਰੇ ਘੜੇ ਚ ਰਹਿੰਦਾ ਏ ਸਰਦ ਪਾਣੀ,
ਚੱਪਣ ਚੱਕਣ ਤੋਂ ਪਹਿਲਾਂ ਖੜਕਾ ਲਈਏ!
ਝਾਂਜਰ ਚਾਂਦੀ ਦੀ ਮਾਹੀ ਖਰੀਦ ਲਿਆਵੇ,
ਝਾਂਜ਼ਰ ਪਾਉਣ ਤੋਂ ਪਹਿਲਾਂ ਛਣਕਾ ਲਈਏ!
ਗਰਮ ਰੁੱਤ ਵਿੱਚ ਘੜੇ ਦਾ ਪੀਏ ਪਾਣੀ,
ਘੜਾ ਭਰਨ ਤੋਂ ਪਹਿਲਾਂ ਛਲਕਾ ਲਈਏ!
ਬਈ ਕੋਰੇ ਘੜੇ ਨੂੰ ਕਈ ਨੇ ਕੁੰਭ ਕਹਿੰਦੇ,
ਫੜ੍ਹ ਕੋਰੇ ਘੜੇ ਨੂੰ ਦੇਖ ਟਣਕਾ ਲਈਏ!
ਜਦ ਬੰਦਾ ਤਪ ਕੇ ਧੁੱਪ ਚੋਂ ਘਰ ਆਂਉਦਾ,
ਕੋਰੇ ਘੜੇ ਚੋਂ ਠੰਡਾ ਪਾਣੀ ਛਕਾ ਦੇਈਏ!
ਕਦੇ ਕੋਰੇ ਕੁੱਜੇ ਚ ਦਹੀਂ ਵੀ ਜੰਮ ਜਾਂਦੀ,
ਭਾਂਡਾ ਮਿੱਟੀ ਦਾ ਜ਼ਰੂਰ ਬਣਵਾ ਲਈਏ!
ਔਲਾਦ ਵਾਝ ਨਾ ਮੂੰਹ ਚ ਕੋਈ ਪਾਏ ਪਾਣੀ ,
ਗਰਮ ਰੁੱਤ ਚ ਦੁਪਿਹਰਾ ਢਲ਼ਕਾ ਲਈਏ!
ਉਇ ਘੜਾ ਟੁੱਟਦਾ ਸਰ੍ਹਾਣੇ ਮਰਨ ਮਗਰੋਂ,
ਜ਼ਿੰਦਗੀ ‘ਜੀਤਿਆ ‘ਲੁਤਫ਼ ਬਣਾ ਲਈਏ!
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly