ਪਾਕਿ ਅਦਾਲਤ ਵੱਲੋਂ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਅਤਿਵਾਦੀ ਸਮੂਹ ਜਮਾਤ-ਉਦ-ਦਾਵਾ ਦੇ ਤਰਜਮਾਨ ਨੂੰ 32 ਸਾਲ ਦੀ ਕੈਦ

ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਜਮਾਤ-ਉਦ-ਦਾਵਾ ਅਤਿਵਾਦੀ ਸਮੂਹ ਦੇ ਬੁਲਾਰੇ ਯਹੀਆ ਮੁਜਾਹਿਦ ਨੂੰ 32 ਸਾਲ ਕੈਦ ਸੁਣਾਈ ਹੈ। ਅਦਾਲਤ ਨੇ ਬੁੱਧਵਾਰ ਨੂੰ ਅਤਿਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਦੋ ਮਾਮਲਿਆਂ ਵਿੱਚ ਸਈਦ ਦੇ ਰਿਸ਼ਤੇਦਾਰ ਸਮੇਤ ਜਮਾਤ-ਉਦ-ਦਾਵਾ ਦੇ ਦੋ ਹੋਰ ਨੇਤਾਵਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ। ਜੱਜ ਇਜਾਜ਼ ਅਹਿਮਦ ਬੁੱਟਰ ਨੇ ਯਹੀਆ ਮੁਜਾਹਿਦ ਨੂੰ 32 ਸਾਲ ਦੀ ਕੈਦ ਸੁਣਾਈ। ਪ੍ਰੋਫੈਸਰ ਜ਼ਫਰ ਇਕਬਾਲ ਅਤੇ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ (ਸਈਦ ਦੇ ਜੀਜਾ) ਨੂੰ ਦੋ ਮਾਮਲਿਆਂ ਵਿੱਚ 16 ਅਤੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ

Previous articleਬਾਸਕਟਬਾਲ ਖਿਡਾਰੀ ਟਾਮੀ ਹੇਨਸ਼ਾ ਦਾ ਦੇਹਾਂਤ
Next articleਕੋਵਿਡ-19: ਯੂਕੇ ’ਚ ਮੌਤਾਂ ਦੀ ਗਿਣਤੀ 50 ਹਜ਼ਾਰ ਟੱਪੀ