ਕੋਵਿਡ-19: ਯੂਕੇ ’ਚ ਮੌਤਾਂ ਦੀ ਗਿਣਤੀ 50 ਹਜ਼ਾਰ ਟੱਪੀ

ਲੰਡਨ (ਸਮਾਜ ਵੀਕਲੀ) : ਯੂਕੇ ਕੋਵਿਡ-19 ਨਾਲ ਕੁੱਲ ਮੌਤਾਂ ਦੀ ਗਿਣਤੀ 50 ਹਜ਼ਾਰ ਪਾਰ ਕਰਨ ਵਾਲਾ ਪਹਿਲਾ ਯੂਰਪੀ ਮੁਲਕ ਬਣ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ।’’

ਸਰਕਾਰ ਵਲੋਂ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 12,56,725 ਲੋਕ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਹਫ਼ਤੇ ਵਿੱਚ ਹੀ 22,950 ਨਵੇਂ ਕੇਸ ਆਏ ਹਨ। ਕਰੋਨਾਵਾਇਰਸ ਨਾਲ ਬੁੱਧਵਾਰ ਨੂੰ 595 ਨਵੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 50,365 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸਿਕੋ ਤੋਂ ਬਾਅਦ ਯੂਕੇ 50 ਹਜ਼ਾਰ ਮੌਤਾਂ ਦਾ ਅੰਕੜਾ ਪਾਰ ਕਰਨ ਵਾਲਾ ਪੰਜਵਾਂ ਮੁਲਕ ਬਣ ਗਿਆ ਹੈ। ਜੌਹਨਸਨ ਨੇ ਕਿਹਾ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ ਅਤੇ ਪੀੜਤ ਪਰਿਵਾਰਾਂ ਅਤੇ ਸਨੇਹੀਆਂ ਨਾਲ ਅਸੀਂ ਹਮਦਰਦੀ ਪ੍ਰਗਟਾਉਂਦੇ ਹਾਂ।’’

Previous articleਪਾਕਿ ਅਦਾਲਤ ਵੱਲੋਂ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਅਤਿਵਾਦੀ ਸਮੂਹ ਜਮਾਤ-ਉਦ-ਦਾਵਾ ਦੇ ਤਰਜਮਾਨ ਨੂੰ 32 ਸਾਲ ਦੀ ਕੈਦ
Next articleਦੋਸਤੋ ਦਿਵਾਲੀ ਤੇ ਰਹੋ ਸਾਵਧਾਨ -ਰੋਹਿਤ ਪੁਰੀ