ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):– ਗਾਇਕ ਗੁਣਗੀਤ ਮੰਗਲ ਆਪਣਾ ਸਿੰਗਲ ਟਰੈਕ ‘ਸਪੀਕਰ’ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ। ਕੈਨੇਡਾ ਦੇ ਪ੍ਰਸਿੱਧ ਸੰਗੀਤਕਾਰ ਹੈਰੀ ਸੰਧੂ ਵਲੋਂ ਇਸ ਟਰੈਕ ‘ਜੋੜ ਮੰਜੇ ਦੋ ਸਪੀਕਰ ਲੱਗਦੇ ਸੀ’ ਨੂੰ ਲਾਜਵਾਬ ਸੰਗੀਤ ਪ੍ਰਦਾਨ ਕੀਤਾ ਗਿਆ ਹੈ। ਇਸ ਦੇ ਲੇਖਕ ਅਤੇ ਪੇਸ਼ਕਾਰ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਅਤੇ ਸ਼ਿੰਦੂ ਰੰਧਾਵਾ ਨੇ ਦੱਸਿਆ ਕਿ ਇਸ ਟਰੈਕ ਨੂੰ ਮੰਗਲ ਹਠੂਰ ਰਿਕਾਰਡਸ ਵਲੋਂ ਲਾਂਚ ਕੀਤਾ ਗਿਆ ਹੈ। ਇਸ ਟਰੈਕ ਦਾ ਸ਼ਾਨਦਾਰ ਵੀਡੀਓ ਰਘੁਬੀਰ ਢੁੱਡੀਕੇ ਵਲੋਂ ਤਿਆਰ ਕੀਤਾ ਗਿਆ ਹੈ। ਗੀਤਕਾਰ ਮੰਗਲ ਹਠੂਰ ਦੇ ਪੇਸ਼ ਕੀਤੇ ਗਏ ਇਸ ਟਰੈਕ ਨੂੰ ਸਰੋਤੇ ਜਰੂਰ ਆਪਣੀ ਪਹਿਲੀ ਪਸੰਦ ਬਨਾਉਣਗੇ।