‘ਇਸ਼ਕ’ ਟਰੈਕ ਨਾਲ ਭਰ ਰਹੀ ਹਾਜ਼ਰੀ ਰਜਨੀ ਜੈਨ ਆਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):-ਸੁਰੀਲੀ ਸੁਰ ਅਤੇ ਸੁੰਦਰਤਾ ਦਾ ਸੁਮੇਲ ਗਾਇਕਾ ਰਜਨੀ ਜੈਨ ਆਰੀਆ ਆਪਣਾ ਸਿੰਗਲ ਟਰੈਕ ‘ਇਸ਼ਕ’ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰੀ ਭਰ ਰਹੀ ਹੈ। ਰੋਇਲ ਸਵੈਗ ਵਲੋਂ ਰਿਲੀਜ਼ ਕੀਤੇ ਗਏ ਇਸ ਟਰੈਕ ਨੂੰ ਪ੍ਰਵੀਨ ਕੁਮਾਰ ਅਕਾਸ਼ ਨੇ ਕਲਮਬੱਧ ਕੀਤਾ। ਸੰਗੀਤਬੱਧ ਐਲ ਕੇ ਵਲੋਂ ਕੀਤਾ ਗਿਆ। ਕੁਲਵਿੰਦਰ ਕੈਲੀ ਨੇ ਇਸ ਨੂੰ ਵੀਡੀਓ ਡਾਇਰੈਕਸ਼ਨ ਪ੍ਰਦਾਨ ਕੀਤੀ। ਗਾਇਕਾ ਰਜਨੀ ਜੈਨ ਆਰੀਆ ਇਸ ਟਰੈਕ ਲਈ ਅਸ਼ੋਕ ਨਾਗਪਾਲ ਅਤੇ ਪੰਚਮ ਸਟੂਡੀਓ ਲੁਧਿਆਣਾ ਦਾ ਸ਼ੁਕਰੀਆ ਅਦਾ ਕਰਦੀ ਹੈ। ਉਕਤ ਗਾਇਕਾ ਨੂੰ ਇਸ ਟਰੈਕ ਰਾਹੀਂ ਸਰੋਤਿਆਂ ਦੀ ਪ੍ਰਵਾਨਗੀ ਮਿਲੇਗੀ ਅਜਿਹੀ ਕਾਮਨਾ ਕਰਦੇ ਹੋਏ ਉਸ ਨੂੰ ਟਰੈਕ ਦੀਆਂ ਸ਼ੁੱਭ ਕਾਮਨਾਵਾਂ ਭੇਟ ਕਰਦੇ ਹਾਂ।

Previous articleਗੁਰਸਿੱਖ ਮਹਾਂਸਭਾ ਨੇ ਕਰਵਾਇਆ ਸੰਮੇਲਨ
Next article‘ਸਪੀਕਰ’ ਟਰੈਕ ਨਾਲ ਹਾਜ਼ਰ ਹੋਇਆ ਗੁਣਗੀਤ ਮੰਗਲ