ਸ੍ਰੀਨਗਰ (ਸਮਾਜ ਵੀਕਲੀ) :ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਵੀਰਵਾਰ ਰਾਤ ਤੋਂ ਚੱਲ ਰਹੇ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਮਾਰੇ ਗਏ ਜਦਕਿ ਇਕ ਹੋਰ ਨੇ ਆਤਮ ਸਮਰਪਣ ਕਰ ਦਿੱਤਾ। ਮੁਕਾਬਲੇ ’ਚ ਇਕ ਆਮ ਨਾਗਰਿਕ ਦੀ ਜਾਨ ਵੀ ਚਲੀ ਗਈ ਹੈ। ਸੁਰੱਖਿਆ ਬਲਾਂ ਨੇ ਪੰਪੋਰ ਦੇ ਲਾਲਪੋਰਾ ਇਲਾਕੇ ’ਚ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਅਤਿਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ’ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਆਬਿਦ ਅਹਿਮਦ ਮੀਰ ਦੀ ਅੱਜ ਸਵੇਰੇ ਮੌਤ ਹੋ ਗਈ।
HOME ਮੁਕਾਬਲੇ ’ਚ ਦੋ ਅਤਿਵਾਦੀਆਂ ਸਣੇ ਤਿੰਨ ਹਲਾਕ