ਅਰਨਬ ਨੂੰ ਨਹੀਂ ਮਿਲੀ ਜ਼ਮਾਨਤ, ਭਲਕੇ ਹੋਵੇਗੀ ਸੁਣਵਾਈ

ਮੁੰਬਈ (ਸਮਾਜ ਵੀਕਲੀ) : ਖ਼ੁਦਕੁਸ਼ੀ ਕੇਸ ਵਿਚ ਗ੍ਰਿਫ਼ਤਾਰ ‘ਰਿਪਬਲਿਕ ਟੀਵੀ’ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਤੁਰੰਤ ਕੋਈ ਰਾਹਤ ਨਹੀਂ ਮਿਲ ਸਕੀ। ਬੰਬੇ ਹਾਈ ਕੋਰਟ ਵਿਚ ਸੀਨੀਅਰ ਪੱਤਰਕਾਰ ਦੀ ਅੰਤ੍ਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ ਅਧੂਰੀ ਰਹੀ। ਜਸਟਿਸ ਐੱਸ.ਐੱਸ. ਸ਼ਿੰਦੇ ਤੇ ਐਮ.ਐੱਸ. ਕਾਰਨਿਕ ਦੇ ਬੈਂਚ ਨੇ ਕਿਹਾ ਕਿ ਸਮੇਂ ਦੀ ਘਾਟ ਕਾਰਨ ਹੁਣ ਸ਼ਨਿੱਚਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਹੇਠਲੀ ਅਦਾਲਤ ਨੇ ਅਰਨਬ ਨੂੰ 18 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੋਇਆ ਹੈ।

Previous articleਚੰਡੀਗੜ੍ਹ ਵਿੱਚ ਪਟਾਖਿਆਂ ’ਤੇ ਪਾਬੰਦੀ ਲੱਗੀ
Next articleਮੁਕਾਬਲੇ ’ਚ ਦੋ ਅਤਿਵਾਦੀਆਂ ਸਣੇ ਤਿੰਨ ਹਲਾਕ