(ਸਮਾਜ ਵੀਕਲੀ)
ਅੰਨਦਾਤੇ ਨੂੰ ਘਰੇਂ ਬੁਲਾ ਕੇ ,
ਆਪ ਤੁਰੇ ਪੰਜਾਬ ਵੱਲ ਨੂੰ .
ਲੋਕ ਪੰਜਾਬ ਦੇ ਭੁਲਦੇ ਨਹੀਂਓਂ,
ਸੀਨੇ ਦੇ ਵਿੱਚ ਹੋਏ ਸੱਲ ਨੂੰ .
ਮੰਤਰੀਆਂ ਨੇ ਕੱਠ ਕਰ ਲਏ,
ਅੰਨਦਾਤਾ ਵਿੱਚ ਇੱਕ ਵੀ ਨਈਂ ਸੀ,
ਨਾ ਕੁੱਝ ਸਮਝਿਆ ਨਾ ਸਮਝਾਇਆ,
ਰਹੇ ਬਚਾਉਦੇ ਅਪਣੀ ਖੱਲ ਨੂੰ .
ਇੱਟ ਦਾ ਉੱਤਰ ਪੱਥਰ ਦੇ ਨਾਲ ,
ਸਾਨੂੰ ਮੁੱਢ ਤੋਂ ਦੇਣਾਂ ਆਉਦੈ ,
ਹੁਣ ਸਾਡੇ ਕੋਲ਼ ਤੂੰ ਆਵੇਂਗਾ ,
ਦੁਨੀਆਂ ਸੁਣੂੰਗੀ ਅਪਣੀ ਗੱਲ ਨੂੰ.
ਜਦ ਲੋਕਾਂ ਦਾ ਹੜ੍ ਆਉਦਾ ਏ ,
ਕੱਖ ਕਾਨੇ ਸਭ ਰੁੜ੍ ਜਾਂਦੇ ਨੇ ,
ਅਜੇ ਵੀ ਸੋਚ ਲੈ ਤੇਰੇ ਕੋਲੋਂ ,
ਠੱਲ ‘ਨੀਂ ਹੋਣਾਂ ਸੁਨਾਮੀ ਛੱਲ ਨੂੰ.
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024