ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ “ਲਗਾਤਾਰ ਸ਼ੇਖੀ ਮਾਰਨ” ਅਤੇ “ਜ਼ਹਿਰ ਫੈਲਾਉਣ” ਲਈ ਨਿੰਦਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦੀਆਂ ਸੱਤ ਦਹਾਕਿਆਂ ਵਿਚ” “ਵੱਡੀਆਂ ਪ੍ਰਾਪਤੀਆਂ” ਵਿੱਚ ਸਿਰਫ ਅਤਿਵਾਦ, ਘੱਟਗਿਣਤੀਆਂ ਦਾ ਖਾਤਮਾ, ਬਹੁਗਿਣਤੀ ਕੱਟੜਵਾਦ ਦੇ ਗੈਰਕਾਨੂੰਨੀ ਪ੍ਰਮਾਣੂ ਸਮਝੌਤੇ ਹਨ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ, ਮਿਜਿਤੋ ਵਿਨੀਤੋ ਨੇ ਆਪਣੇ ਜਵਾਬ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕਿਹਾ, “ਪਾਕਿਸਤਾਨ ਦੇ ਨੇਤਾ ਨੇ ਹਿੰਸਾ ਅਤੇ ਨਫ਼ਰਤ ਭੜਕਾਉਣ ਵਾਲਿਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਕਰਦੇ ਰਹੇ ਪਰ ਜਿਵੇਂ-ਜਿਵੇਂ ਉਹ ਅੱਗੇ ਬੋਲਦੇ ਗੲੇ ਸਾਨੂੰ ਲੱਗਿਆ ਕੀ ਉਹ ਆਪਣੀ ਹੀ ਗੱਲ ਕਰ ਰਹੇ ਹਨ? ਇਮਰਾਨ ਖਾਨ ਨੇ ਜਨਰਲ ਅਸੈਂਬਲੀ ਵਿੱਚ ਇੱਕ ਉੱਚ ਪੱਧਰੀ ਵਿਚਾਰ-ਵਟਾਂਦਰੇ ਦੌਰਾਨ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਗੱਲ ਕੀਤੀ, ਜਿਸ ਤੋਂ ਬਾਅਦ ਭਾਰਤ ਨੇ ਆਪਣੇ ‘ਜਵਾਬ ਦੇਣ ਦੇ ਅਧਿਕਾਰ’ ਦੀ ਵਰਤੋਂ ਕੀਤੀ। ਜਦੋਂ ਖਾਨ ਨੇ ਭਾਰਤ’ ’ਤੇ “ਦੋਸ਼ ਲਾਉਣ ਵਾਲਾ ਭਾਸ਼ਣ” ਸ਼ੁਰੂ ਕੀਤਾ ਤਾਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ ਵਿੱਚ ਭਾਰਤ ਦੀ ਸੀਟ ’ਤੇ ਵਿਨੀਤੋ ਉਥੋਂ ਉਠ ਕੇ ਚਲੇ ਗਏ।