ਟੀਕਾ ਆਊਣ ਦੇ ਬਾਵਜੂਦ 20 ਲੱਖ ਮੌਤਾਂ ਹੋਣ ਦਾ ਖ਼ਦਸ਼ਾ

ਜਨੇਵਾ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਖ਼ਬਰਦਾਰ ਕੀਤਾ ਹੈ ਕਿ ਕਰੋਨਾਵਾਇਰਸ ਦਾ ਟੀਕਾ ਆਊਣ ਦੇ ਬਾਵਜੂਦ ਦੁਨੀਆ ’ਚ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਡਬਲਿਊਐੱਚਓ ਦੇ ਐਮਰਜੈਂਸੀਆਂ ਬਾਰੇ ਮੁਖੀ ਡਾਕਟਰ ਮਾਈਕ ਰਿਆਨ ਨੇ ਕਿਹਾ ਕਿ ਜੇਕਰ ਕੌਮਾਂਤਰੀ ਪੱਧਰ ’ਤੇ ਰਲ ਕੇ ਹੰਭਲਾ ਨਾ ਮਾਰਿਆ ਗਿਆ ਤਾਂ ਮੌਤਾਂ ਦਾ ਅੰਕੜਾ ਕਿਤੇ ਵੱਧ ਹੋ ਸਕਦਾ ਹੈ। ਊਂਜ ਕਰੋਨਾਵਾਇਰਸ ਫੈਲਣ ਦੇ 9 ਮਹੀਨਿਆਂ ’ਚ 10 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ’ਚ ਸਭ ਤੋਂ ਵਧੇਰੇ ਕਰੋਨਾ ਦੇ ਕੇਸ ਹਨ। ਊਨ੍ਹਾਂ ਕਿਹਾ ਕਿ ਕਈ ਮੁਲਕਾਂ ’ਚ ਸਰਦੀਆਂ ਸ਼ੁਰੂ ਹੋਣ ਨਾਲ ਕਰੋਨਾ ਦੀ ਲਾਗ ਹੋਰ ਫੈਲ ਸਕਦੀ ਹੈ।

Previous articleਚੀਨੀ ਪੱਤਰਕਾਰਾਂ ਲਈ 90 ਦਿਨਾਂ ਦਾ ਵੀਜ਼ਾ ਕਰ ਸਕਦਾ ਹੈ ਅਮਰੀਕਾ
Next articleਅਤਿਵਾਦ, ਕੱਟੜਵਾਦ, ਗੈ਼ਰਕਾਨੂੰਨੀ ਪਰਮਾਣੂ ਸੌਦੇ ਨੇ ਪਾਕਿਸਤਾਨ ਦੀ 70 ਸਾਲਾਂ ਦੀ ਪ੍ਰਾਪਤੀ: ਭਾਰਤ