ਔਜਲਾ ਭਰਾਵਾ ਨੂੰ ਸਦਮਾ, ਮਾਤਾ ਜੋਗਿੰਦਰ ਕੌਰ ਔਜਲਾ ਦਾ ਹੋਇਆ ਦਿਹਾਂਤ

ਜੋਗਿੰਦਰ ਕੌਰ ਔਜਲਾ

ਲੰਡਨ (ਰਾਜਵੀਰ ਸਮਰਾ)- ਲੰਡਨ, ਸਾਊਥਾਲ ਦੀ ਪ੍ਰਮੁੱਖ ਸਖਸ਼ੀਅਤ ਮਾਤਾ ਜੋਗਿੰਦਰ ਕੌਰ ਔਜਲਾ ਸੁਰਖਪੁਰ ਦਾ ਬੀਤੀ 23 ਸਤੰਬਰ ਨੂੰ ਦਿਹਾਂਤ ਹੋ ਗਿਆ, ਉਹ 91 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਚਾਰ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ। 1974 ਤੋਂ ਯੂ.ਕੇ. ਵਿਚ ਰਹਿ ਰਹੀ ਮਾਤਾ ਜੋਗਿੰਦਰ ਕੌਰ ਔਜਲਾ ਨੇ ਜਿੱਥੇ ਆਪਣੇ ਪਰਿਵਾਰ ਦੀ ਪਾਲਣਾ ਲਈ ਸਖ਼ਤ ਮਿਹਨਤ ਕੀਤੀ, ਉੱਥੇ ਹੀ ਉਨ੍ਹਾਂ ਯੂ.ਕੇ. ਵਿਚ ਆਉਣ ਵਾਲੇ ਉੱਘੇ ਸਾਹਿਤਕਾਰਾਂ, ਗਾਇਕਾਂ ਅਤੇ ਕਬੱਡੀ ਖਿਡਾਰੀਆਂ ਦੀ ਹਮੇਸ਼ਾਂ ਦਿਲ ਖੋਲ ਕੇ ਸੇਵਾ ਕੀਤੀ।

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ, ਕਰਮਜੀਤ ਸਿੰਘ ਕੰਮਾ, ਗਾਇਕ ਬਲਦੇਵ ਬੁਲਟ ਅਤੇ ਪ੍ਰਮਜੀਤ ਸਿੰਘ ਪੰਮਾ ਔਜਲਾ ਨਾਲ ਦੁੱਖ ਸਾਂਝਾ ਕਰਦਿਆਂ ਐਮ ਪੀ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਣਜੀਤ ਧੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ, ਜਸਕਰਨ ਜੋਹਲ,ਰਣਜੀਤ ਵੜੈਚ,ਰਾਜੂ ਸੰਸਾਰਪੂਰੀ ਆਦਿ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਤਾ ਜੋਗਿੰਦਰ ਕੌਰ ਵੱਲੋਂ ਪੰਜਾਬੀ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ

Previous articleਅਤਿਵਾਦ, ਕੱਟੜਵਾਦ, ਗੈ਼ਰਕਾਨੂੰਨੀ ਪਰਮਾਣੂ ਸੌਦੇ ਨੇ ਪਾਕਿਸਤਾਨ ਦੀ 70 ਸਾਲਾਂ ਦੀ ਪ੍ਰਾਪਤੀ: ਭਾਰਤ
Next articleਇਸਤਰੀ ਲਈ ਵਿਵਾਹਿਤ ਉਮਰ – ਬਰਾਬਰਤਾ ਦਾ ਸਵਾਲ !