ਗੀਤਕਾਰ ਪੰਛੀ ਡੱਲੇਵਾਲੀਆ ਸਨਮਾਨਿਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੋਆਬੇ ਦੇ ਚਰਚਿਤ ਗੀਤਕਾਰ ਪੰਛੀ ਡੱਲੇਵਾਲੀਆ ਦਾ ਕ੍ਰਾਂਤੀ ਟੀ ਵੀ ਟੀਮ ਦੇ ਐਮ ਡੀ ਸ਼੍ਰੀ ਸ਼ਿੰਦਾ ਕੌਲਧਾਰ ਅਤੇ ਉਨ•ਾਂ ਦੀ ਟੀਮ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਿੰਦਾ ਕੌਲਧਾਰ ਨੇ ਕਿਹਾ ਕਿ ਪੰਛੀ ਡੱਲੇਵਾਲੀਆ ਵਰਗੇ ਗੀਤਕਾਰ ਸਮਾਜਿਕ ਕਦਰਾਂ ਕੀਮਤਾਂ ਨੂੰ ਆਪਣੀ ਕਲਮ ਰਾਹੀਂ ਹਮੇਸ਼ਾ ਪਾਠਕਾਂ ਤੱਕ ਪਹੁੰਚਾਉਂਦੇ ਹਨ, ਇਸ ਲਈ ਅਜਿਹੇ ਗੀਤਕਾਰਾਂ ਦਾ ਸਨਮਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਉਨ•ਾਂ ਕਿਹਾ ਕਿ ਪੰਛੀ ਡੱਲੇਵਾਲੀਆ ਨੇ ਰਹਿਬਰਾਂ ਦੀ ਸੋਚ ਨੂੰ ਉਜਾਗਰ ਕਰਦਿਆਂ ਅਨੇਕਾਂ ਮਿਸ਼ਨਰੀ ਗੀਤ ਰਚੇ ਹਨ।  ਇਸ ਮੌਕੇ ਪੰਛੀ ਡੱਲੇਵਾਲੀਆ ਨੇ ਉਕਤ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਸਮੁੱਚੇ ਪੰਜਾਬੀ ਜਗਤ ਦੀਆਂ ਸਮਾਜਿਕ ਕਲਮਾਂ ਦਾ ਸਨਮਾਨ ਹੈ ਅਤੇ ਇੰਨ•ਾਂ ਸਨਮਾਨਾਂ ਨਾਲ ਲੇਖਕਾਂ ਨੂੰ ਹੋਰ ਵੀ ਚੰਗਾ ਲਿਖਣ ਦਾ ਬਲ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਸ਼ਖਸ਼ੀਅਤਾਂ ਦੇ ਸਨਮਾਨ ਕੀਤੇ ਗਏ।

Previous articleਐਸ ਸੀ ਬੀ ਸੀ ਇੰਪਲਾਈਜ ਫੈਡਰੇਸ਼ਨ ਨੇ ਪੰਜਾਬ ਦੇ ਮੰਤਰੀ ਦਾ ਕੀਤਾ ਪਿੱਟ ਸਿਆਪਾ
Next articleGovernor, govt coordination ensures state’s development: Raj