ਐਸ ਸੀ ਬੀ ਸੀ ਇੰਪਲਾਈਜ ਫੈਡਰੇਸ਼ਨ ਨੇ ਪੰਜਾਬ ਦੇ ਮੰਤਰੀ ਦਾ ਕੀਤਾ ਪਿੱਟ ਸਿਆਪਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਹਿਰ ਕਲੋਨੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਐਸ ਸੀ/ਬੀ ਸੀ ਇੰਪਲਾਈਜ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਯੂਨਿਟ ਹੁਸ਼ਿਆਰਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਬਾਹੋਵਾਲ ਅਤੇ ਮੀਤ ਪ੍ਰਧਾਨ ਸੰਦੀਪ ਸੰਧੀ ਦੀ ਅਗਵਾਈ ਵਿਚ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਰੋਸ ਰੈਲੀ ਕਰਕੇ ਪਿੱਟ ਸਿਆਪਾ ਕੀਤਾ ਗਿਆ ਅਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਾ ਹੈ।

ਇਸ ਮੌਕੇ ਜਨਰਲ ਸਕੱਤਰ ਲਵਲੀ ਰੁਕਮਾਨ ਨੇ ਕਿਹਾ ਕਿ ਗਰੀਬ ਮਾਰੂ ਨੀਤੀਆਂ ਦੇ ਤਹਿਤ ਸਰਕਾਰ ਸਮਾਜ ਨੂੰ ਪਿੱਛੇ ਧੱਕ ਰਹੀ ਹੈ। ਇੰਪਲਾਈਜ ਫੈਡਰੇਸ਼ਨ ਕਿਸੇ ਵੀ ਤਰ•ਾਂ ਦਲਿਤ ਸਮਾਜ ਦੇ ਹੱਕਾਂ ਤੇ ਡਾਕਾ ਨਹੀਂ ਪੈਣ ਦੇਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ Àੁੱਪ ਪ੍ਰਧਾਨ  ਰਣਬੀਰ ਸਿੰਘ ਪਟਵਾਰੀ, ਮਨਦੀਪ ਕੁਮਾਰ, ਸੁਖਵਿੰਦਰ ਸਿੰਘ ਜੇ ਈ, ਨਵਨੀਤ ਸਿੰਘ ਜੇ ਈ, ਕਮਲਜੀਤ ਸਿੰਘ, ਲਖਵਿੰਦਰ ਸਿੰਘ, ਦਲਵੀਰ ਸਿੰਘ, ਸੁਭਾਸ਼ ਚੰਦ ਪਟਵਾਰੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਗੌਰਵ, ਲਕੇਸ਼ ਕੁਮਾਰ, ਬਲਜੀਤ ਅਤੇ ਉਂਕਾਰ ਸਿੰਘ ਹਾਜ਼ਰ ਸਨ।

Previous articleK’taka CM launches first integrated air ambulance service
Next articleਗੀਤਕਾਰ ਪੰਛੀ ਡੱਲੇਵਾਲੀਆ ਸਨਮਾਨਿਤ