ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਹਿਮਾਚਲ ਪ੍ਰਦੇਸ਼ ਨੂੰ ਡਰਚਾ ਨਾਲ ਜੋੜਨ ਲਈ ਸੜਕ ਦਾ ਨਿਰਮਾਣ ਕਰ ਰਿਹਾ ਹੈ। ਇਸ 290 ਕਿਲੋਮੀਟਰ ਸੜਕ ਦੇ ਬਣਨ ਨਾਲ ਫੌਜੀ ਸਾਜੋ-ਸਾਮਾਨ ਸਰਹੱਦ ਤਕ ਪਹੁੰਚਾਉਣ ਅਤੇ ਸੁਰੱਖਿਆ ਬਲਾਂ ਦੇ ਲੱਦਾਖ਼ ’ਚ ਆਉਣ ਜਾਣ ਦੀ ਵੱਡੀ ਸਹੂਲਤ ਮਿਲੇਗੀ ਅਤੇ ਇਹ ਮਾਰਗ ਕਾਰਗਿਲ ਇਲਾਕੇ ਤਕ ਜਾਣ ਲਈ ਵੀ ਸਹਾਈ ਹੋਵੇਗਾ।
ਲੱਦਾਖ਼ ਨੂੰ ਮਿਲਾਉਣ ਵਾਲੀ ਇਹ ਤੀਜੀ ਸੜਕ ਹੋਵੇਗੀ। ਇਸ ਤੋਂ ਪਹਿਲਾਂ ਦੋ ਸੜਕਾਂ ਮਨਾਲੀ-ਲੇਹ ਸੜਕ ਅਤੇ ਸ੍ਰੀਨਗਰ-ਲੇਹ ਰਾਜ ਮਾਰਗ ਹਨ।