ਪ੍ਰਧਾਨ ਮੰਤਰੀ ਪੁਰਸਕਾਰਾਂ ਲਈ 700 ਜ਼ਿਲ੍ਹਿਆਂ ਤੋਂ ਆਈਆਂ ਅਰਜ਼ੀਆਂ

ਨਵੀਂ ਦਿੱਲੀ (ਸਮਾਜ ਵੀਕਲੀ) :ਸਰਕਾਰੀ ਪ੍ਰਸ਼ਾਸਨ ਵਿੱਚ ਚੰਗੀ ਕਾਰਗੁਜ਼ਾਰੀ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਲਈ ਐਤਕੀਂ 700 ਜ਼ਿਲ੍ਹਿਆਂ ’ਚੋਂ ਨਾਮ ਭੇਜੇ ਗਏ ਹਨ। ਅਮਲਾ ਮੰਤਰਾਲੇ ਨੇ ਕਿਹਾ ਕਿ ਪੁਰਸਕਾਰ 31 ਅਕਤੂਬਰ ਨੂੰ ਗੁਜਰਾਤ ਵਿੱਚ ਸਟੈਚੁ ਆਫ਼ ਯੂਨਿਟੀ ਉੱਤੇ ਰੱਖੇ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ ਸਾਲ ਦੇ ਪੁਰਸਕਾਰਾਂ ਰਾਹੀਂ ਜ਼ਿਲ੍ਹਾ ਕੁਲੈਕਟਰਾਂ ਦੇ ਆਪਣੇ ਖੇਤਰਾਂ ਵਿੱਚ ਆਰਥਿਕ ਵਿਕਾਸ ਲਈ ਕੀਤੇ ਕੰਮਾਂ ਨੂੰ ਪਛਾਣ ਦਿੱਤੀ ਜਾਵੇਗੀ।

Previous articleਦੇਸ਼ ਨੂੰ ਵਿਕਾਸ ਦੇ ਰਾਹ ਪੈਣ ਲਈ ਵਿਆਪਕ ਸੁਧਾਰਾਂ ਦੀ ਲੋੜ: ਆਰਬੀਆਈ
Next articleਲੱਦਾਖ਼ ਅਤੇ ਡਰਚਾ ਵਿਚਾਲੇ ਸੜਕ ਦਾ ਨਿਰਮਾਣ ਜਾਰੀ