ਵੱਕਾਰੀ ‘ਮਾਈਂਡ ਸਪੋਰਟਸ ਓਲੰਪਿਆਡ’ ਵਿਚ ਭਾਨੂ ਨੇ ਜਿੱਤਿਆ ਸੋਨ ਤਗ਼ਮਾ

ਹੈਦਰਾਬਾਦ (ਸਮਾਜ ਵੀਕਲੀ) :ਇੱਥੋਂ ਦੇ 20 ਸਾਲਾ ਗਣਿਤ ਮਾਹਿਰ ਨੀਲਕੰਠ ਭਾਨੂ ਪ੍ਰਕਾਸ਼ ਜੋਨੱਲਾਗੜਾ ਨੇ ‘ਮਾਈਂਡ ਸਪੋਰਟਸ ਓਲੰਪੀਆਡ-ਲੰਡਨ’ (ਐਮਐੱਸਓ) ਵਿਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ। ਉਸ ਦੇ ਹਿੱਸੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਦਾ ਵਿਸ਼ਵ ਰਿਕਾਰਡ ਵੀ ਹੈ। ਸੇਂਟ ਸਟੀਫ਼ਨਜ਼ ਕਾਲਜ ਨਵੀਂ ਦਿੱਲੀ ਵਿਚ ਗਣਿਤ (ਆਨਰਜ਼) ਦੇ ਵਿਦਿਆਰਥੀ ਨੀਲਕੰਠ ਨੇ 29 ਮੁਕਾਬਲੇਬਾਜ਼ਾਂ ਨੂੰ ਹਰਾਇਆ ਹੈ। ਨੀਲਕੰਠ ਇਸ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ।

Previous articleਲੱਦਾਖ਼ ਅਤੇ ਡਰਚਾ ਵਿਚਾਲੇ ਸੜਕ ਦਾ ਨਿਰਮਾਣ ਜਾਰੀ
Next articleਪੁਲਵਾਮਾ ਹਮਲਾ: ਦੋਸ਼ਪੱਤਰ ’ਚ ਮਸੂਦ ਸਣੇ 19 ਦੇ ਨਾਂ ਸ਼ਾਮਲ