ਵਿਸ਼ਵ “ਮੱਛਰ ਦਿਵਸ” ਮੌਕੇ ਜਾਗਰੂਕਤਾ ਕੈਂਪ ਅਯੋਜਿਤ

ਮਾਨਸਾ ( ਔਲਖ ) (ਸਮਾਜ ਵੀਕਲੀ) : ਸਿਵਲ ਸਰਜਨ ਮਾਨਸਾ ਡਾਕਟਰ ਗੁਰਵਿੰਦਰਵੀਰ ਸਿੰਘ ਦੀਆ ਹਦਇਤਾਂ ਅਤੇ ਸੀ੍ਰ ਸੰਤੋਸ਼ ਭਾਰਤੀ ਤੇ ਡਾਕਟਰ ਅਰਸ਼ਦੀਪ ਸਿੰਘ ਜਿਲਾ੍ਹ ਐਪੀਡੀਮਾਲੋਜਿਸਟ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਾਮਦਿੱਤੇਵਾਲਾ ਵਿਖੇ ਵਿਸ਼ਵ ਮੱਛਰ ਦਿਵਸ ਦੇ ਮੌਕੇ ਤੇ ਕੈਂਪ ਦਾ ਅਜੋਜਿਨ ਕੀਤਾ ਗਿਆ।ਜਿਸ ਵਿੱਚ ਸੀ੍ਰ ਕੇਵਲ ਸਿੰਘ ਸਹਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਹਰ ਇੱਕ ਦਿਨ ਦੀ ਆਪਣੀ ਮਹੱਤਤਾ ਹੁੰਦੀ ਹੈ,ਇਸੇ ਤਰਾਂ੍ਹ ਅੱਜ ਮਿਤੀ ੨੦ ਅਗਸਤ ਦਾ ਦਿਨ “ਵਿਸ਼ਵ ਮੱਛਰ ਦਿਵਸ” ਵਜੋਂ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਾਲ ੧੮੫੭ ਵਿੱਚ ਅਮਰੀਕਾ ਦੇ ਪ੍ਰਸਿੱਧ ਵਿਗਿਆਨੀ ਡਾਕਟਰ ਰੋਨਾਲਡ ਰੋਸ ਦੀ ਖੋਜ ਦੇ ਅਨੁਸਾਰ ਮਲੇਰੀਆ ਬੁਖਾਰ ਦਾ ਪੈਰਾਸਾਈਟ ਮਾਦਾ ਐਨੋਫਲੀਜ਼ ਮੱਛਰ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਕਿ ਮਲੇਰੀਏ ਤੋਂ ਇਲਾਵਾ ਚਿਕਨਗੁਨੀਆ, ਕਾਲਾ ਆਜ਼ਾਰ, ਜਾਪਾਨੀ ਬੁਖਾਰ, ਫਲੇਰੀਆ ਅਤੇ ਡੇਂਗੂ ਜਿਹੀਆਂ ਖ਼ਤਰਨਤਕ ਬਿਮਾਰੀਆਂ ਵੀ ਮੱਛਰਾਂ ਦੇ ਕੱਟਣ ਨਾਲ ਹੀ ਹੁੰਦੀਆਂ ਹਨ।

ਸੋ ਸਾਨੂੰ ਇਨਾਂ੍ਹ ਬਿਮਾਰੀਆਂ ਤੋਂ ਬਚਣ ਲਈ ਮੱਛਰਾਂ ਦੇ ਵਾਧੇ ਨੂੰ ਰੋਕਣਾ ਚਾਹੀਂਦਾ ਹੈ। ਇਸ ਤੋਂ ਬਾਅਦ ਗੁਰਜੰਟ ਸਿੰਘ ਸਹਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਦੇ ਵਿੱਚ ਵਾਧੂ ਪਾਣੀ ਖੜਾ੍ਹ ਨਹੀ ਹੋਣ ਦੇਣਾ ਚਾਹੀਂਦਾ। ਇਸ ਦੇ ਲਈ ਸਾਨੂੰ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਫੁੱਟੇ ਬਰਤਨ, ਬੇਕਾਰ ਟਾਇਰਾਂ ਆਦਿ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਅਤੇ ਘਰਾਂ ਦੇ ਆਸ ਪਾਸ ਖੜ੍ਹੇ ਨੂੰ ਬਾਹਰ ਕੱਢਕੇ ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਂਦਾ ਹੈ ਜਾਂ ਟੋਇਆਂ ਵਿੱਚ ਕਾਲਾ ਮੱਚਿਆ ਤੇਲ ਪਾ ਦੇਣਾ ਚਾਹੀਂਦਾ ਹੈ ਤਾਂ ਕਿ ਖੜੇ ਪਾਣੀ ਵਿੱਚ ਮੱਛਰ ਪੈਦਾ ਨਾ ਹੋ ਸਕੇ।

ਘਰਾਂ ਵਿੱਚ ਵਰਤੇ ਜਾਣ ਵਾਲੇ ਕੂਲਰਾਂ, ਫਰਿੱਜ ਦੀਆਂ ਵੇਸਟ ਪਾਣੀ ਵਾਲੀਆਂ ਟਰੇਆਂ, ਪਾਣੀ ਵਾਲੇ ਢੋਲ-ਡਰੰਮਾਂ ਆਦਿ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸੁਕਾਕੇ  ਸਾਫ਼ ਕਰੀਏ ਤਾਂ ਕਿ ਇੰਨ੍ਹਾ ਵਿੱਚ ਮੱਛਰਾਂ ਦੁਆਰਾ ਦਿੱਤੇ ਅੰਡੇ ਅਤੇ ਲਾਰਵਾ ਨਸ਼ਟ ਹੋ ਸਕੇ ਤੇ ਮੱਛਰ ਪੈਦਾ ਹੀ ਨਾ ਹੋ ਸਕੇ। ਇਸ ਤਰਾਂ ਕਰਨ ਨਾਲ ਅਸੀਂ ਮੱਛਰਾਂ ਦੇ ਕੱਟਣ ਤੋਂ ਬਚ ਸਕਾਂਗੇ ਤੇ ਮੱਛਰਾਂ ਨਾਲ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚ ਸਕਾਂਗੇ। ਅਖੀਰ ਵਿੱਚ ਸੀ੍ਰ ਪ੍ਰਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਸਬ ਸੈਂਟਰ ਜਵਾਹਰਕੇ ਨੇ ਪਿੰਡ ਵਾਸੀਆਂ ਅਤੇ ਜਿਲ੍ਹਾ ਮਾਨਸਾ ਤੋਂ ਆਏ ਸੀ੍ਰ ਕੇਵਲ ਸਿੰਘ ਸਹਇਕ ਮਲੇਰੀਆ ਅਫ਼ਸਰ ਅਤੇ ਗੁਰਜੰਟ ਸਿੰਘ ਸਹਇਕ ਮਲੇਰੀਆ ਅਫ਼ਸਰ ਦਾ ਧੰਨਵਾਦ ਕੀਤਾ।

Previous articleਨੰਬਰਦਾਰ ਯੂਨੀਅਨ ਦੇ ਵਿਹੜੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਲਹਿਰਾਇਆ ਦੇਸ਼ ਦਾ ਰਾਸ਼ਟਰੀ ਝੰਡਾ
Next articleਰੁਲਦੂ ਨੂੰ ਬੋਲਣਾਂ ਪਿਆ