ਹੁਸੈਨਪੁਰ , 13 ਅਗਸਤ (ਕੌੜਾ) (ਸਮਾਜ ਵੀਕਲੀ) : ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋ ਅੱਜ ਪਿੰਡ ਹੁਸੈਨਪੁਰ ਦੇ ਪੈਗ਼ਾਮ ਸਵੈ ਸਹਾਇਤਾ ਗਰੁੱਪ ਦੇ ਸਹਿਯੋਗ ਨਾਲ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ! ਇਸ ਸਮਾਗਮ ਵਿੱਚ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਉਚੇਚੇ ਤੋਰ ਤੇ ਹਾਜ਼ਰ ਹੋਏ।ਪੈਗ਼ਾਮ ਸਵੈ ਸਹਾਇਤਾ ਗਰੁੱਪ ਦੀਆਂ ਔਰਤਾਂ ਤੋਂ ੲਿਲਾਵਾ ਪਿੰਡ ਹੁਸੈਨਪੁਰ ਦੀਆਂ ਨੂੰਹਾਂ ਧੀਆਂ ਨੇ ਸ਼ਮੂਲੀਅਤ ਕੀਤੀ।
ਪੈਗ਼ਾਮ ਸਵੈ ਸਹਾਇਤਾ ਗਰੁੱਪ ਦੀ ਪ੍ਰਧਾਨ ਬੀਬੀ ਮੰਗਰੇਟ ਦੀ ਅਗਵਾਈ ਵਿੱਚ ਪਿੰਡ ਹੁਸੈਨਪੁਰ ਦੀਆਂ ਨੂੰਹਾਂ ਧੀਆਂ ਨੇ ਗਿੱਧਾ ਭੰਗੜਾ ਪੇਸ਼ ਕੀਤਾ ਅਤੇ ਸਭਿਆਚਰਕ ਬੋਲੀਆਂ ਪਾ ਕੇ ਖੂਬ ਜਸ਼ਨ ਮਨਾਇਆ। ਮੈਡਮ ਇੰਦਰਜੀਤ ਕੌਰ ਨੇ ਇਸ ਮੌਕੇ ਤੇ ਹਾਜ਼ਰ ਅ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀ ਮਹਾਨਤਾ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੱਤੀ।
ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸ਼ਮੂਲੀਅਤ ਕਰ ਰਹੇ ਲੋਕਾਂ ਨੂੰ ਇਸ ਮੌਕੇ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਔਰਤਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ। ਕਦੇ ਵੀ ਆਪ ਸੰਸਥਾ ਵਲੋਂ ਸਾਰੇ ਪਰਿਤਭਗੀਆਂ ਨੂੰ ਰਿਫਰੈਸ਼ਮੈਟ ਦਿੱਤੀ ਗਈ।ਇਸ ਕਾਰਜ ਵਿੱਚ ਕੁਲਦੀਪ ਸਿੰਘ, ਗੁਰਜੰਟ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਅਟਵਾਲ, ਬਲਜਿੰਦਰ ਕੌਰ, ਹਰਪ੍ਰੀਤ ਕੌਰ ਆਦਿ ਦੀ ਨਿਭਾਈ ਭੂਮਿਕਾ ਸ਼ਲਾਘਯੋਗ ਰਹੀ।