ਜਰਿਆ ਕਰ

(ਸਮਾਜ ਵੀਕਲੀ)

ਆਪੇ ਖੂਹ ਪੁੱਟਿਆ ਕਰ, ਆਪੇ ਪਾਣੀ ਭਰਿਆ ਕਰ।
ਕਿਸਮਤ ‘ਚ ਨਹੀਂ, ਮਿਹਨਤ ਉੱਤੇ ਯਕੀਨ ਕਰਿਆ ਕਰ।

ਬੇਫਿਕਰ ਹੋ ਕੇ ਪੁੱਟ, ਤੂੰ ਸੱਚ ਦੀਆਂ ਪੁਲਾਂਘਾਂ ਨੂੰ,
ਪਰ ਝੂਠ ਦੀਆਂ ਪੈੜਾਂ ਉੱਤੇ, ਪੈਰ ਨਾ ਧਰਿਆ ਕਰ।

ਕਿਸੇ ਬੇਵਫ਼ਾ ਦੇ ਪਿਆਰ ‘ਚ, ਕਿਉਂ ਰੋਣੈ ਦਿਨ ਰਾਤੀਂ,
ਜੋ ਤੇਰੇ ਤੇ ਨਹੀਂ ਮਰਦਾ, ਉਹਦੇ ਤੇ ਨਾ ਮਰਿਆ ਕਰ।

ਉੱਘੇ ਕੰਡਿਆਲੇ ਬਾਗ ਨੂੰ, ਤੂੰ ਸਿੰਜੀ ਜਾ ਚੁੱਪ ਕਰਕੇ,
ਤੂੰ ਦੁੱਖਾਂ ਦੀਆਂ ਕਰੂੰਬਲਾਂ ਨੂੰ, ਹੱਸ ਕੇ ਚਰਿਆ ਕਰ।

ਸਭ ਥਾਂ ਜਲ-ਥਲ ਕਰ ਛੱਡੀ, ਤੂੰ ਵਰ-ਵਰ ਕਮਲਿਆ,
ਮੇਰੇ ਦਿਲ ਦੀ ਵੀਰਾਨ ਧਰਤੀ ‘ਤੇ, ਕਦੇ ਤਾਂ ਵਰਿਆ ਕਰ।

ਲੱਖ ਕਠਨਾਈਆਂ ਨੇ ਬੇਸ਼ੱਕ, ਉਲਫ਼ਤ ਦੀਆਂ ਰਾਹਾਂ ‘ਚ,
ਇਸ਼ਕ ਕਰਦਾ ਏਂ ਤਾਂ ਤੂੰ, ਅੰਜਾਮ ਤੋਂ ਨਾ ਡਰਿਆ ਕਰ।

ਡਾ. ਤੇਜਿੰਦਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮੈਂ