ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਨੂਰਮਹਿਲ ਵਿੱਚ ਰਾਸ਼ਟਰੀ ਝੰਡੇ ਵੰਡੇ – ਅਸ਼ੋਕ ਸੰਧੂ ਨੰਬਰਦਾਰ

  • ਸਵਰਗੀ ਮਾਤਾ ਸ਼੍ਰੀਮਤੀ ਸਤਿਆ ਵਤੀ ਸੰਧੂ ਦੀ ਯਾਦ ਵਿੱਚ ਕੀਤਾ ਗਿਆ ਇਹ ਨੇਕ ਕਾਰਜ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) :ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ..। ਦੇਸ਼ ਦੇ ਮਹਾਨ ਸ਼ਹੀਦਾਂ, ਸੂਰਬੀਰ ਯੋਧਿਆਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ। ਦੇਸ਼ ਦਾ ਤਿਰੰਗਾ ਝੰਡਾ ਸਾਡੇ ਭਾਰਤ ਦਾ ਗੌਰਵ ਹੈ ਅਤੇ ਸਮੂਹ ਯੋਧਿਆਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਦੇਸ਼ ਵਾਸੀਆਂ ਖਾਸਕਰ ਦੇਸ਼ ਦੇ ਭਵਿੱਖ ਬੱਚਿਆਂ ਵਿੱਚ ਦੇਸ਼ ਭਗਤੀ ਦੀ ਅਲਖ ਮਜ਼ਬੂਤੀ ਨਾਲ ਜਗਾਈਏ।

ਇਸ ਮਨੋਰਥ ਨੂੰ ਪੂਰੇ ਕਰਨ ਲਈ ਅੱਜ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਸਤਿਆ ਵਤੀ ਸੰਧੂ ਦੀ ਨਿੱਘੀ ਯਾਦ ਨੂਰਮਹਿਲ ਦੀਆਂ ਦੁਕਾਨਾਂ ਅਤੇ ਆਉਂਦੇ ਰਾਹਗੀਰਾਂ ਨੂੰ ਦੇਸ਼ ਦੇ ਰਾਸ਼ਟਰੀ ਝੰਡੇ ਵੰਡਕੇ ਲੋਕਾਂ ਵਿੱਚ ਦੇਸ਼ ਭਗਤੀ ਭਾਵਨਾ ਉਜਾਗਰ ਕਰਨ ਦਾ ਇੱਕ ਸੁਚੱਜਾ ਕਾਰਜ ਕੀਤਾ। ਉਹਨਾਂ ਲੋਕਾਂ ਨੂੰ ਦੱਸਿਆ ਕਿ ਤਿਰੰਗੇ ਝੰਡੇ ਦੇ ਤਿੰਨ ਰੰਗ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ, ਖੁਸ਼ਹਾਲੀ-ਹਰਿਆਲੀ ਅਤੇ ਸੱਚ, ਸ਼ਾਂਤੀ, ਸਾਫ-ਸਫਾਈ, ਸਾਂਝੀਵਾਲਤਾ ਪ੍ਰਤੀ ਸੁਚੇਤ ਕਰਦੇ ਹਨ। ਸਿੱਟੇ ਵੱਜੋਂ ਸਾਨੂੰ ਸਭ ਨੂੰ ਦੇਸ਼ ਦੇ ਗੌਰਵਮਈ ਝੰਡੇ ਨੂੰ ਭ੍ਰਿਸ਼ਟਾਚਾਰ, ਅਰਾਜਕਤਾ, ਅਨਿਆਂ ਆਦਿ ਦੇ ਧੱਬਿਆਂ ਤੋਂ ਬਚਾਕੇ ਰੱਖਣਾ ਚਾਹੀਦਾ ਹੈ ਤਾਂਹੀ ਸਾਡਾ ਦੇਸ਼ ਵਿਸ਼ਵ ਗੁਰੂ ਬਣ ਸਕਦਾ ਹੈ।

ਇਸ ਦੇਸ਼ ਭਗਤੀ ਦੇ ਕਾਰਜ ਮੌਕੇ ਐਂਟੀ ਕੋਰੋਨਾ ਟਾਸਕ ਫੋਰਸ ਦੇ ਪ੍ਰਧਾਨ ਵਿਜੇ ਥਾਪਰ, ਜਨਰਲ ਸਕੱਤਰ ਦਿਨਕਰ ਸੰਧੂ, ਮੀਡੀਆ ਇੰਚਾਰਜ ਸੋਨੂੰ ਬਹਾਦਰਪੁਰੀ, ਵਲੰਟੀਅਰ ਸੁਖਵਿੰਦਰ ਕੁਮਾਰ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਵਿਸ਼ੇਸ਼ ਸਕੱਤਰ ਲਾਇਨ ਬਬਿਤਾ ਸੰਧੂ, ਪੀ.ਆਰ.ਓ ਅਮਨ ਕੁਮਾਰ, ਸੀਤਾ ਰਾਮ ਸੋਖਲ, ਆਂਚਲ ਸੰਧੂ ਸੋਖਲ, ਲਾਇਨ ਸੋਮਿਨਾਂ ਸੰਧੂ ਅਤੇ ਗੁਰਛਾਇਆ ਸੋਖਲ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਨੂਰਮਹਿਲ ਵਿੱਚ ਇੱਕ ਹਜ਼ਾਰ ਤੋਂ ਵੱਧ ਤਿਰੰਗੇ ਝੰਡੇ ਵੰਡਕੇ ਨੂਰਮਹਿਲ ਨੂੰ ਤਿਰੰਗੇ ਦੇ ਰੰਗ ਵਿੱਚ ਰੰਗਿਆ। ਲੋਕਾਂ ਵਿੱਚ ਇਸ ਵਿਲੱਖਣ ਕਾਰਜ ਦੀ ਅਲੱਗ ਹੀ ਛਾਪ ਛੱਪੀ।

Previous articleਬੈਪਟਿਸਟ ਚੈਰੀਟੇਬਲ ਸੁਸਾਇਟੀ ਨੇ ਤੀਆਂ ਦਾ ਤਿਉਹਾਰ ਮਨਾਇਆ
Next articleAAIB forms panel to probe AI Express crash in Kozhikode