(ਸਮਾਜ ਵੀਕਲੀ)
ਇਸ ਜਹਾਨ ਅੰਦਰ ਕੁਦਰਤ ਨੇ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਕਲਾ ਨਾਲ ਨਿਵਾਜਿਆ ਹੈ । ਇਸ ਇਸਨਸਾਨ ਅੰਦਰ ਇਹ ਕਲਾ ਜਨਮ ਜਾਤ ਹੁੰਦੀ ਹੈ ਭਾਵ ਕਿ ਉਸਦੇ ਖੂਨ ਅੰਦਰ ਹੀ ਕਲਾ ਹੁੰਦੀ ਹੈ । ਕਿਸੇ ਨੂੰ ਕਿਸੇ ਗੁਰੂ ਮੁਰੀਦ ਦੀ ਸ਼ਰਨ ਵਿੱਚ ਜਾ ਕੇ ਇਹ ਕਲਾ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ। ਸਾਡੀ ਸੱਭਿਅਤਾ ਅੰਦਰ ਮੁੱਢ ਕਦੀਮ ਤੋਂ ਭਿੰਨਭਿੰਨ ਕਲਾਵਾਂ ਪ੍ਰਚਲਿਤ ਰਹੀਆਂ ਹਨ ਜਿਵੇਂ ਸ਼ਿਲਪ ਕਲਾ , ਮੂਰਤੀ ਕਲਾ , ਚਿੱਤਰਕਲਾ ਅਤੇ ਸੰਗੀਤ ਕਲਾ ਇਨ੍ਹਾਂ ਸਾਰੀਆਂ ਕਲਾਵਾਂ ਨਾਲੋਂ ਸੂਖਮ ਤੇ ਸਥੂਲ ਮੰਨੀ ਜਾਣ ਸੰਗੀਤ ਕਲਾ ਹੈ।
ਇਸ ਸੰਗੀਤ ਕਲਾ ਦੀਆਂ ਵੀ ਅੱਗੇ ਭਿੰਨਭਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਉਨ੍ਹਾਂ ਵਿੱਚੋੋਂ ਇੱਕ ਹੈ ਢਾਡੀ ਕਲਾ ਇਸ ਕਲਾ ਅੰਦਰ ਬਹੁਤ ਸਾਰੇ ਢਾਡੀ ਜੱਥਿਆਂ ਨੇ ਆਪਣਾ ਆਪਣਾ ਨਾਮ ਰੌਸ਼ਨ ਕੀਤਾ । ਉਨ੍ਹਾਂ ਵਿੱਚੋਂ ਇੱਕ ਨਾਮ ਮਾਨਸੇ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਦਾ ਜ਼ਿਕਰ ਬਹੁਤ ਛੋਟੇ ਹੁੰਦਿਆਂ ਸੁਣਦਾ ਹੁੰਦਾ ਸੀ ਉਸ ਜੱਥੇ ਵਿੱਚ ਕੰਮ ਕਰਨ ਵਾਲੀ ਬੀਬੀ ਚਰਨਜੀਤ ਕੌਰ ਖਾਲਸਾ ਦੇ ਜੀਵਨ ਅਤੇ ਉਨ੍ਹਾਂ ਦੀ ਢਾਡੀ ਕਲਾ ਬਾਰੇ ਅੱਜ ਜਾਣਦੇ ਹਾਂ।
ਬੀਬੀ ਚਰਨਜੀਤ ਕੌਰ ਦਾ ਜਨਮ ਪਿੰਡ ਸਹਿਣਾ ਵਿੱਚ 18 ਮਈ 1975 ਨੂੰ ਪਿਤਾ ਗਿਆਨੀ ਬਲਵੀਰ ਸਿੰਘ ਬੱਲ ( ਪ੍ਰਸਿੱਧ ਪ੍ਰਚਾਰਕ , ਪਾਠੀ ਅਤੇ ਸਰੰਗਵਾਦਕ) ਦੇ ਘਰ ਮਾਤਾ ਸ਼੍ਰੀ ਮਤੀ ਗੁਰਮੀਤ ਕੌਰ ਦੀ ਕੁੱਖੋ ਹੋਇਆ । ਆਪ ਜੀ ਦੋ ਭਰਾਵਾਂ ਦੀ ਇੱਕਇੱਕ ਭੈਣ ਹਨ ਆਪ ਜੀ ਦਾ ਪੂਰਾ ਪਰਿਵਾਰ ਸ਼ੁਰੂ ਤੋਂ ਹੀ ਇਸ ਗੁਰੂ ਹਰਿਗੋਬਿੰਦ ਮਹਾਰਾਜ ਦੀ ਚਲਾਈ ਹੋਈ ਢਾਡੀ ਕਲਾ ਜਸ ਗਾਇਨ ਕਰਦਾ ਆ ਰਿਹਾ ਹੈ । ਆਪ ਜੀ ਦਾ ਵੱਡਾ ਭਰਾ ਭਾਈ ਨਛੱਤਰ ਸਿੰਘ ਛੱਤਾ (ਇੰਟਰਨੈਸ਼ਨਲ ਸਰੰਗੀ ਵਾਦਕ ) ਜ਼ੋ ਕਿ ਗੁਰਬਖਸ਼ ਸਿੰਘ ਅਲਬੇਲੇ ਦੇ ਨਾਲ ਸਰੰਗੀ ਵਜਾਉਂਦੇ ਰਹੇ ਹਨ ਅਤੇ ਛੋਟੇ ਭਾਈ ਜਸਵਿੰਦਰ ਸਿੰਘ ਜੋ ਕਿ ਸਰੰਗੀ ਮਾਸਟਰ ਅਤੇ ਢਾਡੀ ਪਚਾਰਕ ਵੀ ਰਹੇ ਹਨ।
ਜੇਕਰ ਆਪ ਜੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਆਪ ਨੇ ਸਕੂਲੀ ਪੜ੍ਹਾਈ ਕੋਈ ਵੀ ਪ੍ਰਾਪਤ ਨਹੀਂ ਕੀਤੀ ਬਲਕਿ ਆਪਣੇ ਛੋਟੇ ਭਰਾ ਦੁਆਰਾ ਦਿੱਤੇ ਗਿਆਨ ਦੇ ਬਲਬੂਤੇ ਹੀ ਪੰਜਾਬੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਆਪ ਜ਼ਿਕਰ ਕਰਦੇ ਹਨ ਕਿ ਬਚਪਨ ਵਿੱਚ ਆਪ ਜੀ ਦੇ ਭਰਾ ਨੇ ਆਪ ਜੀ ਨੂੰ ਇੱਕ ਕਿਤਾਬ ‘ਸਰਸਾ ਨਦੀ ਦਾ ਵਿਛੋੜਾ’ ਲਿਆ ਕੇ ਦਿੱਤੀ ਅਤੇ ਘਰ ਵਿੱਚ ਇੱਕ ਅਖਬਾਰ ਵੀ ਲਿਆ ਕੇ ਦਿੱਤਾ ਜਿਸ ਦੇ ਆਧਾਰ ‘ਤੇ ਆਪ ਦੇ ਗਿਆਨ ਵਿੱਚ ਵਾਧਾ ਹੋਇਆ ਆਪ ਅੰਦਰ ਪੜ੍ਹਨ , ਲਿਖਣ ਅਤੇ ਬੋਲਣ ਦੀ ਕਲਾ ਨੇ ਜਨਮ ਲਿਆ। ਪਰਿਵਾਰ ਦਾ ਮਾਹੌਲ ਇਸ ਤਰ੍ਹਾਂ ਢਾਡੀ ਵਾਦਕਾਂ ਵਾਲਾ ਹੋਣ ਕਾਰਨ ਅਨਵਾਰੀ ਹੈ ਕਿ ਆਪ ਉੱਪਰ ਵੀ ਇਸਦਾ ਬਹੁਤ ਅਸਰ ਪਿਆ ।
ਆਪ ਨੇ ਆਪਣੇ ਪਿਤਾ ਅਤੇ ਭਰਾ ਜੀ ਦੇ ਜੱਥੇ ਨਾਲ ਪਿੰਡ ਕੋਟਧਰਮੀ ਗੁਰਦੁਆਰਾ ਸੁਲੀਸਰ ਵਿਖੇ ਸਟੇਜ਼ ਤੇ ਪਹਿਲੀ ਵਾਰ ਜੱਥੇ ਨਾਲ ਪਰਫੋਮ ਕੀਤਾ ਇਸ ਤੋਂ ਬਾਦ ਆਪ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਨਿਰੰਤਰ ਆਪਣੀ ਕਲਾ ਪ੍ਤੀ ਸਮਰਪਿਤ ਹੋ ਗਏ ਆਪ ਆਪਣੇ ਪਿਤਾ ਗਿਆਨੀ ਬਲਵੀਰ ਸਿੰਘ ਬੱਲ ਨੂੰ ਆਪਣੇ ਉਸਤਾਦ ਮੰਨਦੇ ਹਨ ਜਿੰਨਾਂ ਤੋਂ ਢਾਡੀ ਕਲਾ ਦੀਆਂ ਬਰੀਕੀਆਂ ਸਿੱਖੀਆਂ.ਜਿੰਦਗੀ ਧੁੱਪ-ਛਾਂ ਦਾ ਨਾ ਹੈ ਇੱਕ ਸਿੱਕੇ ਦੇ ਦੋ ਪਹਿਲੂ ਜਿਹੜਾ ਉੱਤੇ ਆ ਜਾਦਾਂ ਆਪਣੀ ਦਿੱਖ ਦਿਖਾਉਂਦਾ ਹੈ ਆਪ ਦੱਸਦੇ ਹਨ ਇੱਕ ਸਮਾਂ ਏਦਾਂ ਦੀ ਸੀ ਕਿ ਰਹਿਣ ਲਈ ਪੱਕਾ ਕੋਠਾ ਵੀ ਨਹੀਂ ਸੀ ਮੈਂ ਅਤੇ ਮੇਰੇ ਛੋਟੇ ਭਰਾ ਨੇ ਸੜਕਾਂ ਦੇ ਕਿਨਾਰਿਆਂ ਤੋਂ ਰੋੜੇ ਇਕੱਠੇ ਕਰਕੇ ਆਪਣਾ ਇੱਕ ਕੋਠਾ ਪਾਇਆ ਸੀ ਪਰ ਵਕਤ ਜਰੂਰ ਬਦਲਦਾ ਹੈ
ਇਹਨਾਂ ਦੀ ਜਿੰਦਗੀ ‘ਚ ਵੀ ਬਹੁਤ ਵੱਡਾ ਬਦਲਾਵ ਆਇਆ ਆਪ ਜੀ ਦਾ ਮੇਲ ਇੰਟਰਨੈਸ਼ਨਲ ਢਾਬੀ ਭਾਈ ਸਾਧੂ ਸਿੰਘ ਧੰਮੂ ਜੀ ਨਾਲ ਹੋਇਆ।ਅਤੇ ਆਪ ਉਹਨਾਂ ਦੇ ਹਮੇਸ਼ਾ ਲਈ ਜੀਵਨ ਸਾਥੀ ਬਣ ਗਏ ਹੁਣ ਤੱਕ ਆਪ ਦੀਆਂ ਇੱਕ ਦਰਜਨ ਦੇ ਕਰੀਬ ਆਡੀਉ ਅਤੇ ਵੀਡੀਉ ਕੈਸਿਟਾਂ ਆ ਚੁੱਕੀਆਂ ਹਨ।ਜਿੰਨ੍ਹਾਂ ਦੇ ਵਿਸ਼ੇ ਸਿੱਖ ਇਤਿਹਾਸ ਅਤੇ ਸਮਾਜ ਸੁਧਾਰ ਵਾਲੇ ਹਨ ਹੁਣ ਤੱਕ ਆਪ ਦੀਆਂ ਇੱਕ ਦਰਜਨ ਦੇ ਕਰੀਬ ਆਡੀਉ ਅਤੇ ਵੀਡੀਉ ਕੈਸਿਟਾਂ ਆ ਚੁੱਕੀਆਂ ਹਨ।
ਜਿੰਨ੍ਹਾਂ ਦੇ ਵਿਸ਼ੇ ਸਿੱਖ ਇਤਿਹਾਸ ਅਤੇ ਸਮਾਜ ਸੁਧਾਰ ਵਾਲੇ ਹਨ ਆਪ ਸਿੰਘਾਪੁਰ,ਮਲੇਸ਼ੀਆ ਅਤੇ ਹੌਂਗਕੌਂਗ ਦੇਸ਼ਾਂ ਵਿੱਚ ਪੰਥਕ ਢਾਡੀ ਜੱਥੇ ਦੇ ਤੌਰ ਤੇ ਟੂਰ ਲਗਾ ਚੁੱਕੇ ਹਨ।ਕਹਿੰਦੇ ਹਨ ਕਿ ਇਨਸਾਨ ਸਾਰੀ ਜਿੰਦਗੀ ਹੀ ਸਿੱਖਦਾ ਰਹਿੰਦਾ ਹੈ ਇਸੇ ਧਾਰਨਾ ਨੂੰ ਮੱਦੇਨਜਰ ਰੱਖਦੇ ਹੋਏ ਆਪ ਖੁਦ ਵੀ ਸਿੱਖ ਰਹੇ ਹਨ ਅਤੇ ਬੱਚਿਆਂ ਨੂੰ ਵੀ ਇਸ ਢਾਡੀ ਕਲਾ ਨਾਲ ਜੋੜ ਰਹੇ ਹਨ । ਆਪ ਜੀ ਹੁਣ ਤੱਕ ਅਨੇਕਾਂ ਬੱਚੀਆਂ ਨੂੰ ਸਿੱਖਿਆ ਦੇ ਚੁੱਕੇ ਹਨ ਜਿੰਨ੍ਹਾਂ ਵਿੱਚ ਬੀਬੀ ਕਲਵਿੰਦਰ ਕੌਰ ਖਾਲਸਾ ਸਿਰਸੜੀ, ਕਾਧਲ ਕੌਰ ਖਾਲਸਾ ,ਅਨਮੋਲ ਕੋਰ ਖਾਲਸਾ ,ਲਵਪ੍ਰੀਤ ਕੌਰ ਆਦਿ ਬੱਚੀਆਂ ਨੂੰ ਸਿਖਾ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਕੁਝ ਬੀਬੀਆਂ ਨੇ ਆਪਣੇ ਜੱਥੇ ਬਣਾ ਕੇ ਇਲਾਕੇ ਵਿੱਚ ਕਾਫੀ ਨਾਮਣਾ ਖੱਟਿਆ ਹੈ ਅਤੇ ਵਿਦੇਸ਼ਾਂ ਦਾ ਵੀ ਦੌਰਾ ਕੀਤਾ ਹੈ।
ਅੱਜ-ਕੱਲ ਬੀਬੀ ਚਰਨਜੀਤ ਕੌਰ ਪਿੰਡ ਸਮਾਲਸਰ ਜਿਲ੍ਹਾ ਮੋਗਾ ਵਿਖੇ ਆਪਣੇ ਪਤੀ ਢਾਡੀ ਸਾਧੂ ਸਿੰਘ ਧੰਮੂ ਅਤੇ ਪੁੱਤਰ ਮਹਿੰਦਰ ਸਿੰਘ ਮੇਹਨਤੀ ਨਾਲ ਵਾਹਿਗੁਰੂ ਦੀ ਰਜਾ ਵਿਚ ਖੁਸ਼ਨੁਮਾ ਸਧਾਰਨ ਜੀਵਨ ਬਤੀਤ ਕਰ ਰਹੇ ਹਨ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392