ਅੱਜ ਲੰਡਨ ਵਿੱਖੇ ਐਕਟਿਵ ਪੰਜਾਬੀਜ ਵੱਲੋਂ ਪੰਜਾਬੀਆਂ ਦਾ ਰਵਾਇਤੀ ਤਿਹਾਉਰ ਤੀਆਂ ਮਨਾਇਆ ਗਿਆ

ਯੂ ਕੇ / ਲੰਡਨ  /ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ):  ਮਨਜੀਤ ਸੁੰਨੜ ਵੱਲੋਂ ਤੀਆਂ ਦੇ ਪਿਛੋਕੜ ਅਤੇ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਕੱਠੀਆਂ ਹੋਈਆ ਕੁੜੀਆਂ ਨੇ ਸਾਉਣ  ਦੇ ਮਹੀਨੇ ਦੀ ਝੜੀ ਵਾਂਗੂੰ ਬੋਲੀਆਂ ਦਾ ਮੀਂਹ ਵਰਾ ਦਿੱਤਾ। ਉੱਘੀ ਸਾਹਿਤਕਾਰਾ ਕੁਲਵੰਤ ਢਿੱਲੋ ਨੇ ਕਿਹਾ ਸਾਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਅਜਿਹੇ ਸੱਭਿਆਚਾਰਕ ਤਿਹਾਉਰਾ ਨੂੰ ਰਲ ਮਿਲਕੇ ਮਨਾਉਣਾ ਬਹੁਤ ਜ਼ਰੂਰੀ ਹੈ।

ਰਾਜ ਸੇਖੋ ਨੇ ਕਿਹਾ ਕਿ ਇਹ ਵਿਰਾਸਤੀ ਕਾਫ਼ਲਾ ਤੁਰਦਾ ਰਹਿਣਾ ਚਾਹੀਦਾ। ਇਸ ਮੌਕੇ ਤੇ ਦੇਸੀ ਰੇਡੀਓ ਵੱਲੋਂ ਅਨੀਤਾ ਅਤੇ ਪੰਮੀ ਨੇ ਹਾਜ਼ਰੀ ਲਵਾਈ । ਇਸ ਮੌਕੇ ਤੇ ਰਾਣੀ ਮਨਜੀਤ ਅਤੇ ਕਮਲਜੀਤ ਧਾਮੀ ਵੀ ਹਾਜ਼ਰ ਸਨ। ਬਿੱਟੂ ਖੰਗੂੜਾ ਨੇ ਦੱਸਿਆ ਕਿ ਐਕਟਿਵ ਪੰਜਾਬੀਜ ਵੱਲੋਂ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਆਉਂਦੀਆ ਪੀੜੀਆਂ ਲਈ ਸੰਭਾਲਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਸਾਉਣ ਵੀਰ ਕੱਠੀਆ ਕਰੇ ਭਾਬੋ ਚੰਦਰੀ ਵਿਛੋੜੇ ਪਾਵੇ ਬੋਲੀ ਨਾਲ ਅਗਲੇ ਵਰੇ ਫਿਰ ਕੱਠੇ ਹੋਣ ਦੇ ਵਾਅਦੇ ਕਰਕੇ ਸਮਾਪਤੀ ਕੀਤੀ ਗਈ

Previous articleਢਾਡੀ ਕਲਾ ਨੂੰ ਪੂਰੀ ਤਰ੍ਹਾਂ ਸਮਰਪਿਤ ‘ਬੀਬੀ ਚਰਨਜੀਤ ਕੌਰ ਖਾਲਸਾ’
Next articleਉੱਚੇ ਮੁਕਾਮ ਨੂੰ ਛੂਹਣ ਵਾਲਾ ਢਾਡੀ ਜਸਵਿੰਦਰ ਸਿੰਘ ਬਾਗੀ