ਗੂਗਲ ਦੇ ਕਰਮਚਾਰੀ ਅਗਲੇ ਸਾਲ ਜੂਨ ਤੱਕ ਘਰਾਂ ਤੋਂ ਕਰਨਗੇ ਕੰਮ

ਸੈਨ ਰਮੋਨ (ਅਮਰੀਕਾ) (ਸਮਾਜ ਵੀਕਲੀ) : ਇੰਟਰਨੈੱਟ ਸਰਚ ਇੰਜਣ ਗੂਗਲ ਨੇ ਫੈਸਲਾ ਕੀਤਾ ਹੈ ਕਿ ਉਸ ਦੇ 200000 ਕਰਮਚਾਰੀ ਅਗਲੇ ਸਾਲ ਜੂਨ ਤੱਕ ਘਰੋਂ ਕੰਮ ਕਰਨਗੇ। ਇਸ ਫੈਸਲੇ ਦਾ ਐਲਾਨ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨੇ ਕੀਤਾ। ਇਸ ਤੋਂ ਪਹਿਲਾਂ ਗੂਗਲ ਨੇ ਇਸ ਪੂਰੇ ਸਾਲ ਦਫਤਰਾਂ ਨੂੰ ਬੰਦ ਕਰਨ ਦੀਆਂ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਨੂੰ ਹੋਰ ਛੇ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।

Previous articleਮਲੇਸ਼ੀਆ ਦਾ ਪ੍ਰਧਾਨ ਮੰਤਰੀ ਨਜੀਬ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ
Next articleਦੱਖਣੀ ਆਸਟਰੇਲੀਆ ਸਰਕਾਰ ਦੇ ਤਿੰਨ ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ