ਮਲੇਸ਼ੀਆ ਦਾ ਪ੍ਰਧਾਨ ਮੰਤਰੀ ਨਜੀਬ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ

ਕੁਆਲਾਲੰਪੁਰ (ਸਮਾਜ ਵੀਕਲੀ) : ਮਲੇਸ਼ੀਆ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਅਰਬਾਂ ਡਾਲਰ ਦੇ ਸਰਕਾਰੀ ਨਿਵੇਸ਼ ਦੀ ਲੁੱਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਪਹਿਲੇ ਮੁਕੱਦਮੇ ਵਿਚ ਦੋਸ਼ੀ ਠਹਿਰਾਇਆ ਹੈ। ਇਹ ਫੈਸਲਾ ਨਜੀਬ ਦੀ ਪਾਰਟੀ ਦੇ ਨਵੇਂ ਸੱਤਾਧਾਰੀ ਗੱਠਜੋੜ ਵਿਚ ਇਕ ਵੱਡੀ ਸਹਿਯੋਗੀ ਵਜੋਂ ਪਾਰਟੀ ਵਿਚ ਸ਼ਾਮਲ ਹੋਣ ਤੋਂ ਪੰਜ ਮਹੀਨਿਆਂ ਬਾਅਦ ਆਇਆ ਹੈ। ਬਹੁ-ਅਰਬ ਡਾਲਰ ਦੇ ਘੁਟਾਲੇ ਕਾਰਨ ਲੋਕਾਂ ਨੇ ਨਜੀਬ ਦੀ ਪਾਰਟੀ ਨੂੰ ਸਾਲ 2018 ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਜੱਜ ਮੁਹੰਮਦ ਨਜ਼ਲਾਨ ਗ਼ਜ਼ਾਲੀ ਨੇ ਦੋ ਘੰਟਿਆਂ ਲਈ ਆਪਣੇ ਫ਼ੈਸਲੇ ਨੂੰ ਪੜ੍ਹਨ ਤੋਂ ਬਾਅਦ ਕਿਹਾ, “ਮੈਂ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਾ ਹਾਂ ।”

Previous articleਭਾਰਤ ਦੀ ਅਰਚਨਾ ਯੂਐੱਨ ਦੇ ਸਕੱਤਰ ਜਨਰਲ ਦੇ ਵਾਤਾਰਵਣ ਸਲਾਹਕਾਰ ਸਮੂਹ ਵਿੱਚ ਸ਼ਾਮਲ
Next articleਗੂਗਲ ਦੇ ਕਰਮਚਾਰੀ ਅਗਲੇ ਸਾਲ ਜੂਨ ਤੱਕ ਘਰਾਂ ਤੋਂ ਕਰਨਗੇ ਕੰਮ