ਸਾਵਣ ਮਹੀਨੇ ਮੰਦਰਾਂ ‘ਚ ਲੱਗ ਰਹੀਆਂ ਹਨ ਖੂਬ ਰੌਣਕਾਂ – ਅਸ਼ੋਕ ਸੰਧੂ

ਫੋਟੋ : ਸੀਤਾ ਰਾਮ ਮੰਦਰ ਨੂਰਮਹਿਲ ਵਿਖੇ ਸ਼ਿਵ ਪੂਜਾ ਕਰਦੇ ਹੋਏ ਅਸ਼ੋਕ ਬਬਿਤਾ ਸੰਧੂ, ਦਿਨਕਰ ਸੰਧੂ, ਸੋਮਿਨਾਂ ਸੰਧੂ, ਆਂਚਲ ਸੰਧੂ ਸੋਖਲ ਅਤੇ ਨੰਨ੍ਹੀ ਪਰੀ ਗੁਰਛਾਇਆ ਸੋਖਲ।

ਨੂਰਮਹਿਲ ਨਕੋਦਰ(ਹਰਜਿੰਦਰ ਛਾਬੜਾ) (ਸਮਾਜਵੀਕਲੀ) :  ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਸਾਵਣ ਦਾ ਮਹੀਨਾ ਦੇਵੋਂ ਕੇ ਦੇਵ ਮਹਾਦੇਵ ਸ਼ਿਵ ਸ਼ੰਕਰ ਜੀ ਦਾ ਸਭ ਤੋਂ ਵੱਧ ਪਿਆਰਾ ਮਹੀਨਾ ਹੈ। ਇਸ ਕਾਰਣ ਹੀ ਦੇਸ਼-ਵਿਦੇਸ ਵਿੱਚ ਸ਼ਿਵ ਭਗਤ ਸਾਵਣ ਦੇ ਮਹੀਨੇ ਸ਼ਿਵ ਸ਼ੰਕਰ ਜੀ ਦੀ ਪੂਜਾ ਕਰਨ ਲਈ ਮੰਦਰਾਂ ਵਿੱਚ ਜਾਂਦੇ ਹਨ।

ਸ਼ਿਵਲਿੰਗ ਤੇ ਬਿਲਪਤਰੀ, ਕੱਚਾ ਦੁੱਧ, ਜਲ ਆਦਿ ਸਮਰਪਿਤ ਕਰਕੇ ਸ਼ਿਵ ਸ਼ੰਕਰ ਜੀ ਨੂੰ ਪ੍ਰਸੰਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਸ਼ਿਵ ਭਗਤਜਨ ਸਾਵਣ ਮਹੀਨੇ ਦੇ ਹਰ ਸੋਮਵਾਰ ਨੂੰ ਸਾਰੇ ਸੋਮਵਾਰ ਦੇ ਵਰਤ ਵੀ ਬੜੀ ਸ਼ਰਧਾ ਭਾਵ ਨਾਲ ਰੱਖਦੇ ਹਨ, ਭਗਵਾਨ ਭੋਲੇਨਾਥ ਆਪਣੇ ਭਗਤਾਂ ਦੀਆਂ ਹਰ ਮਨੋਕਾਮਨਾਵਾਂ ਵੀ ਪੂਰੀਆਂ ਕਰਦੇ ਹਨ। ਕਿਹਾ ਜਾਂਦਾ ਹੈ ਕਿ ਸਾਵਣ ਮਹੀਨੇ ਰੱਖੇ ਜਾਂਦੇ ਵਰਤ ਸੋਲਾਂ ਸੋਮਵਾਰ ਦੇ ਵਰਤਾਂ ਤੋਂ ਵੀ ਵੱਧ ਫਲਦਾਈ ਹੁੰਦੇ ਹਨ।

ਨੂਰਮਹਿਲ ਦੇ ਸਾਰੇ ਮੰਦਰਾਂ ਵਿੱਚ ਸਾਵਣ ਦੇ ਮਹੀਨੇ ਖੂਬ ਰੌਣਕਾਂ ਲੱਗਦੀਆਂ ਹਨ। ਖ਼ਾਸਕਰ ਬਾਬਾ ਭੂਤਨਾਥ ਮੰਦਰ ਨੂਰਮਹਿਲ, ਸੀਤਾ ਰਾਮ ਮੰਦਰ ਨੂਰਮਹਿਲ ਵਿਖੇ ਸਾਵਣ ਮਹੀਨੇ ਦੇ ਆਖ਼ਿਰੀ ਸੋਮਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਮੱਥਾ ਟੇਕਣ ਵਾਲੇ ਭਗਤਾਂ ਔਰਤਾਂ-ਮਰਦਾਂ-ਬੱਚਿਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਹ ਅਲੌਕਿਕ ਦ੍ਰਿਸ਼ ਹਰ ਸਾਲ ਸਾਵਣ ਮਹੀਨੇ ਦੇ ਆਖਿਰੀ ਸੋਮਵਾਰ ਨੂੰ ਵਰਤ ਪੂਜਣ ਮੌਕੇ ਵਿਸ਼ੇਸ਼ਕਰ ਦੇਖਣ ਨੂੰ ਮਿਲਦਾ ਹੈ।

Previous articleਘਰੇਲੂ ਏਕਾਂਤਵਾਸ ਅਤੇ ਰੈਸਟੋਰੈਂਟ ‘ਤੇ ਸਮਾਜਿਕ ਦੂਰੀ ਦਾ ਉਲੰਘਣ ਕਰਨ ਵਾਲੇ ਨੂੰ ਹੋਵੇਗਾ 5000 ਰੁਪਏ ਜੁਰਮਾਨਾ
Next articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ