ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਮਹਿਤਪੁਰ  (ਨੀਰਜ ਵਰਮਾ) (ਸਮਾਜਵੀਕਲੀ): ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਵੱਖ ਵੱਖ ਗਰੁੱਪਾਂ ਵਾਈਸ  100 ਫੀਸਦੀ ਰਿਹਾ  ।ਸਾਇੰਸ ਗਰੁੱਪ ਵਿੱਚ 16 ਵਿਦਿਆਰਥੀ ਜਿਨਾਂ ਵਿੱਚੋਂ ਇੱਕ ਵਿਦਿਆਰਥੀ ਗੈਰ ਹਾਜ਼ਰ ਰਿਹਾ ਅਤੇ 15 ਵਿਦਿਆਰਥੀ ਵਧੀਆ ਅੰਕ   ਲੈ ਕੇ ਪਾਸ ਹੋਏ ।

ਸਾਇੰਸ ਗਰੁੱਪ ਵਿੱਚ ਹਰਸਿਮਰਨਪ੍ਰੀਤ ਕੌਰ  85.11 ਫੀਸਦੀ ਅੰਕ  ਲੈ ਕੇ ਪਹਿਲੇ ਸਥਾਨ ਤੇ ਪਵਨਦੀਪ ਕੌਰ 82.66 ਫੀਸਦੀ  ਅੰਕ   ਲੈ ਕੇ ਦੂਜੇ ਸਥਾਨ ਤੇ ਅਤੇ ਕਵਿਤਾ ਕੈਂਥ 80.22 ਫੀਸਦੀ ਅੰਕ  ਲੈ ਕੇ ਤੀਜੇ ਸਥਾਨ ਤੇ ਰਹੀਆ। ਕਾਮਰਸ ਗਰੁੱਪ ਵਿੱਚ 21 ਵਿਦਿਆਰਥੀ ਪ੍ਰੀਖਿਆ ਚ ਬੈਠੇ ਅਤੇ ਸਾਰੇ ਵਿਦਿਆਰਥੀ ਹੀ ਪਾਸ ਹੋਏ ਤੇ  ਨਤੀਜਾ 100 ਫੀਸਦੀ ਰਿਹਾ ।ਇਸ ਗਰੁੱਪ ਵਿੱਚ ਹਰਮਨਪ੍ਰੀਤ ਕੌਰ 89.77 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਤੇ ਸਿਮਰਨਪ੍ਰੀਤ ਕੌਰ 87.77 ਫੀਸਦੀ ਅੰਕ ਲੈ ਕੇ ਦੂਜੇ ਸਥਾਨ ਤੇ  ਅਤੇ ਸੁਜਾਤਾ 87.33 ਫੀਸਦੀ ਅੰਕ ਲੈ ਕੇ ਤੀਜੇ ਸਥਾਨ ਤੇ ਰਹੀਆਂ ।

ਹਿਊਮੈਨਟੀਜ਼ ਗਰੁੱਪ ਵਿੱਚ 114 ਵਿਦਿਆਰਥੀ ਪ੍ਰੀਖਿਆ ਚ ਬੈਠੇ ਅਤੇ ਸਾਰੇ ਹੀ  ਵਧੀਆ  ਅੰਕ ਲੈ ਕੇ ਪਾਸ ਹੋਏ । ਇਸ ਗਰੁੱਪ ਵਿੱਚ ਅੰਮ੍ਰਿਤਪਾਲ ਕੌਰ ਅਤੇ ਅਰਚਨਾ ਨੇ 93.77 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਅੰਜਲੀ ਨੇ 92.66 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨਵਪ੍ਰੀਤ ਕੌਰ 90.66 ਫੀਸਦੀ ਅੰਕ ਲੈ ਕੇ ਤੀਜੇ ਸਥਾਨ ਤੇ ਰਹੀ  ।ਇਸ ਨਤੀਜੇ ਦਾ ਸਿਹਰਾ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਅਤੇ ਸਕੂਲ ਦੇ ਸਾਰੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ ।

ਪ੍ਰਿੰਸੀਪਲ ਸਾਹਿਬ ਨੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ । ਉਨਾਂ ਨੇ ਆਪਣੇ ਸੰਦੇਸ਼ ਚ ਕਿਹਾ ਕਿ ਵਿਦਿਆਰਥੀ ਇਸ ਤਰਾਂ ਹੀ ਹਰ ਸਾਲ ਮਿਹਨਤ ਕਰਕੇ ਆਪਣੇ ਮੰਜ਼ਿਲ ਤੱਕ ਪਹੁੰਚਨ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਇਹ ਹੀ ਮੇਰਾ ਅਤੇ ਸਾਰੇ ਸਟਾਫ ਦਾ ਅਸ਼ੀਰਵਾਦ ਹੈ ।

Previous articleਸਾਵਣ ਮਹੀਨੇ ਮੰਦਰਾਂ ‘ਚ ਲੱਗ ਰਹੀਆਂ ਹਨ ਖੂਬ ਰੌਣਕਾਂ – ਅਸ਼ੋਕ ਸੰਧੂ
Next articleਅਮ੍ਰਿਤਪਾਲ ਕੌਰ ਨੇ ਕੀਤਾ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ