ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਆਨਲਾਈਨ ਤਾਲਮੇਲ ਕੀਤਾ। ਇਸ ਮੌਕੇ ਹੋਈ ਗੱਲਬਾਤ ਦੌਰਾਨ ਅਮਰੀਕੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਰਤ ਦੇ ਵਿਕਾਸ ’ਚ ਹਿੱਸਾ ਪਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ’ਚ ਹਿੱਸਾ ਪਾਉਣ ਦੀ ਉਹ ਖ਼ਾਸ ਤੌਰ ’ਤੇ ਇੱਛਾ ਰੱਖਦੇ ਹਨ। ਮੀਟਿੰਗ ਵਿਚ ਕਰੀਬ 100 ਉੱਘੇ ਸਿੱਖ ਆਗੂਆਂ ਨੇ ਹਿੱਸਾ ਲਿਆ। ਦੋ ਘੰਟੇ ਲੰਮੀ ਗੱਲਬਾਤ ਦੌਰਾਨ ਸੰਧੂ ਨੇ ਭਾਈਚਾਰੇ ਦੇ ਆਗੂਆਂ ਨੂੰ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਬਾਰੇ ਜਾਣੂ ਕਰਵਾਇਆ।
HOME ਭਾਰਤੀ ਰਾਜਦੂਤ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਅਾਗੂਆਂ ਨਾਲ ਤਾਲਮੇਲ