ਬੀਬੀਸੀ ਹਿੰਦੀ ਸੇਵਾ ਦੇ ਸਾਬਕਾ ਮੁਖੀ ਕੈਲਾਸ਼ ਬਧਵਾਰ ਦਾ ਦੇਹਾਂਤ

ਲੰਡਨ (ਸਮਾਜਵੀਕਲੀ):  ਭਾਰਤੀ ਮੂਲ ਦੇ ਉੱਘੇ ਬਰਤਾਨਵੀ ਪੱਤਰਕਾਰ ਤੇ ਬੀਬੀਸੀ ਵਰਲਡ ਸਰਵਿਸ ਦੀ ਹਿੰਦੀ ਡਿਵੀਜ਼ਨ ਦੇ ਮੁਖੀ ਰਹੇ ਕੈਲਾਸ਼ ਬਧਵਾਰ (88) ਦਾ ਅੱਜ ਲੰਡਨ ਵਿਚ ਲੰਮੀ ਬੀਮਾਰੀ ਮਗਰੋਂ ਦੇਹਾਂਤ ਹੋ ਗਿਆ। ਬਧਵਾਰ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਮੀਡੀਆ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਸਨ। ਰੇਡੀਓ ਅਤੇ ਟੀਵੀ ਉਤੇ ਉਹ ਨਜ਼ਰ ਆਉਂਦੇ ਰਹਿੰਦੇ ਸਨ।

ਉਨ੍ਹਾਂ ਆਲ ਇੰਡੀਆ ਰੇਡੀਓ ਤੇ ਨੈਸ਼ਨਲ ਰੇਡੀਓ ਨੈੱਟਵਰਕ ਆਫ਼ ਇੰਡੀਆ ਨਾਲ ਵੀ ਕੰਮ ਕੀਤਾ। ‘ਇੰਡੀਅਨ ਜਰਨਲਿਸਟਜ਼ ਐਸੋਸੀਏਸ਼ਨ ਆਫ਼ ਯੂਕੇ’ ਮੁਤਾਬਕ ਉਹ ਹਮੇਸ਼ਾ ਖ਼ੁਸ਼ ਰਹਿਣ ਵਾਲੇ ਦਿਲਦਾਰ ਇਨਸਾਨ ਸਨ ਤੇ ਬੇਹੱਦ ਗਿਆਨਵਾਨ ਸਨ। ਯੂਕੇ ਵਿਚ ਉਹ ਭਾਰਤੀ ਮੂਲ ਦੇ ਸਭ ਤੋਂ ਵੱਧ ਹਰਮਨਪਿਆਰੇ ਤੇ ਸੀਨੀਅਰ ਮੈਂਬਰ ਸਨ। ਕੁਝ ਦਿਨਾਂ ਤੋਂ ਉਹ ਬੀਮਾਰ ਹੋਣ ਕਾਰਨ ਹਸਪਤਾਲ ਦਾਖ਼ਲ ਸਨ।

Previous articleਭਾਰਤੀ ਰਾਜਦੂਤ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਅਾਗੂਆਂ ਨਾਲ ਤਾਲਮੇਲ
Next article‘ਕਰੋਨਾਵਾਇਰਸ ਸੰਕਟ ਗੰਭੀਰ ਹੋ ਰਿਹੈ’; ਵਿਸ਼ਵ ਸਿਹਤ ਸੰਸਥਾ ਦੀ ਚਿਤਾਵਨੀ਼