ਚੋਰਾਂ ਨੇ ਤੀਸਰੀ ਵਾਰ ਜਵਾਲਾਪੁਰ ਸਕੂਲ ਨੂੰ ਬਣਾਇਆ ਨਿਸ਼ਾਨਾ  ਐਲ.ਈ.ਡੀ, ਇੰਨਵਰਟਰ ਬੈਟਰੀ ਸਮੇਤ ਕੀਮਤੀ ਸਮਾਨ ਕੀਤਾ ਚੋਰੀ

ਲਗਾਤਾਰ ਹੋ ਰਹੀ ਚੋਰੀਆਂ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ
ਕਪੂਰਥਲਾ,( ਕੌੜਾ )- ਜਿਲ੍ਹੇ ਅੰਦਰ ਸਕੂਲਾਂ ਵਿੱਚੋਂ ਚੋਰਾਂ ਦੁਆਰਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ  ਅੰਜ਼ਾਮ ਦਿੱਤਾ ਜਾ ਰਿਹਾ ਹੈ, ਤੇ ਪੁਲਿਸ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਬੀਤੀ ਰਾਤ  ਲਗਾਤਾਰ ਤੀਸਰੀ ਵਾਰ ਸਰਕਾਰੀ ਹਾਈ ਸਕੂਲ  ਜਵਾਲਾਪੁਰ ਵਿੱਚੋਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਮੁੱਖ ਅਧਿਆਪਕ ਗੁਰਵਿੰਦਰ ਕੌਰ ਨੇ ਦੱਸਿਆ ਕਿ ਚੋਰਾਂ ਸਕੂਲ ਦੇ ਦਫ਼ਤਰ, ਕੰਪਿਊਟਰ ਲੈਬ ਤੇ ਹੋਰ ਕਮਰਿਆਂ ਦੇ ਤਾਲੇ ਤੋੜ ਕੇ ਇੱਕ ਐੱਲ ਈ ਡੀ 40 ਇੰਚੀ, ਇੰਨਵਰਟਰ ਬੈਟਰੀ ਸਮੇਤ,3 ਹੋਰਸ ਪਾਵਰ ਦੀ ਸਮਰਸੀਬਲ ਮੋਟਰ , ਸੀ ਸੀ ਟੀ ਵੀ ਦੀ ਡੀ ਵੀ ਆਰ,ਸੀ ਪੀ ਯੂ (ਸੈਂਟਰਲ ਪ੍ਰੋਸੈਸਿੰਗ ਯੂਨਿਟ),15 ਸੀਲਿੰਗ ਫੈਨ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ਲੋਕ ਅਰਪਣ 27 ਅਗਸਤ ਨੂੰ
Next articleWhile Modi plays the OBC card, backward castes & Adivasis remain excluded from Central University