ਫ਼ਰੀਦਕੋਟ (ਹਰਜਿੰਦਰ ਛਾਬੜਾ) – ਟਿਊਬਵੈਂੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਬਦਲੇ ਬਿਜਲੀ ਬੋਰਡ ਦੇ ਕਲਰਕ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਗਿ੍ਫ਼ਤਾਰ ਕੀਤਾ ਹੈ। ਵਿਭਾਗ ਨੇ ਉਸ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੈਤੋਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਆਪਣਾ ਟਿਊਬਵੈਂੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਲਈ ਆਪਣੀ ਫਾਈਲ ਤਿਆਰ ਕਰ ਕੇ ਬਿਜਲੀ ਮਹਿਕਮੇ ਨੂੰ ਦਿੱਤੀ ਸੀ ਪਰ ਖਪਤਕਾਰ ਕਲਰਕ ਬਲਵਿੰਦਰ ਸਿੰਘ ਨੇ ਉਸ ਕੋਲੋਂ ਦਸਤਾਵੇਜ਼ ਠੀਕ ਹੋਣ ਬਾਵਜੂਦ ਵੀ ਰਿਸ਼ਵਤ ਦੀ ਮੰਗ ਕੀਤੀ। ਮਜਬੂਰ ਹੋ ਕੇ ਪੀੜਤ ਨੇ ਉਸ ਨਾਲ 2000 ਰੁਪਏ ‘ਚ ਸੌਦਾ ਕੀਤਾ ਪਰ ਉਧਰ ਵਿਜੀਲੈਂਸ ਨੂੰ ਵੀ ਸ਼ਿਕਾਇਤ ਕੀਤੀ। ਵਿਜੀਲੈਂਸ ਵਿਭਾਗ ਨੇ ਗਵਾਹਾਂ ਖੇਤੀਬਾੜੀ ਵਿਭਾਗ ਦੇ ਡਾਕਟਰ ਗੁਰਮਿੰਦਰ ਸਿੰਘ ਅਤੇ ਡਾਕਟਰ ਪਰਮਿੰਦਰ ਸਿੰਘ ਦੀ ਹਾਜ਼ਰੀ ‘ਚ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
HOME ਵਿਜੀਲੈਂਸ ਨੇ ਰਿਸ਼ਵਤ ਲੈਂਦਾ ਬਿਜਲੀ ਬੋਰਡ ਦਾ ਕਲਰਕ ਕੀਤਾ ਗਿ੍ਫ਼ਤਾਰ