13 ਸਾਲਾਂ ਤੋਂ ਸਰੀਰ ‘ਚ ਲੱਗੀ ਗੋਲੀ ਨਾਲ ਡਿਊਟੀ ਕਰ ਰਹੇ SSP, 100 ਤੋਂ ਵੱਧ ਅੱਤਵਾਦੀ ਕੀਤੇ ਢੇਰ

ਐਸਐਸਪੀ ਯੁਗਲ ਮਨਹਾਸ

 

 ਸ੍ਰੀਨਗਰ, (ਹਰਜਿੰਦਰ ਛਾਬੜਾ) – ਐਸਐਸਪੀ ਯੁਗਲ ਮਨਹਾਸ ਇਸ ਸਮੇਂ ਸ੍ਰੀਨਗਰ ਵਿੱਚ ਆਈਆਰਪੀ ਦੀ 6ਵੀਂ ਬਟਾਲੀਅਨ ਵਿੱਚ ਤਾਇਨਾਤ ਹਨ । ਉਨ੍ਹਾਂ ਨੂੰ ਆਮ ਡਿਊਟੀ ਕਰਨਾ ਪਸੰਦ ਨਹੀਂ। ਉਹ ਅੱਤਵਾਦੀਆਂ ਖਿਲਾਫ ਕਾਰਵਾਈਆਂ ਵਿੱਚ ਕੰਮ ਕਰਨਾ ਪਸੰਦ ਕਰਦੇ ਹਨ। ਪਿਛਲੇ 13 ਸਾਲਾਂ ਤੋਂ ਸਰੀਰ ਵਿੱਚ ਗੋਲੀ ਲੈ ਕੇ ਡਿਊਟੀ ਕਰ ਰਹੇ ਹਨ। ਘਾਟੀ ਵਿੱਚ ਅੱਤਵਾਦ ਖਿਲਾਫ ਮੋਰਚੇ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਉਹ ਇੱਕ ਉਦਾਹਰਣ ਹੈ।

ਦਰਅਸਲ, ਮਿਨਹਾਸ ‘ਤੇ 13 ਸਾਲ ਪਹਿਲਾਂ ਪੁੰਛ ਵਿੱਚ ਐਸਡੀਪੀਓ ਵਜੋਂ ਤੈਨਾਤੀ ਸਮੇਂ ਇੱਕ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ । ਇਸ ਹਮਲੇ ਵਿੱਚ ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਸਨ । ਜਿਸ ਤੋਂ ਬਾਅਦ ਯੁਗਲ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ । ਉੱਥੇ ਉਨ੍ਹਾਂ ਦੀ ਜਾਨ ਤਾਂ ਬਚ ਗਈ, ਪਰ ਇੱਕ ਗੋਲੀ ਪਸਲੀ ਵਿੱਚ ਹੀ ਰਹਿ ਗਈ । ਉਸ ਸਮੇਂ ਡਾਕਟਰਾਂ ਦਾ ਕਹਿਣਾ ਸੀ ਕਿ ਕਿ ਜੇ ਉਨ੍ਹਾਂ ਦੀ ਇਹ ਗੋਲੀ ਕੱਢੀ ਜਾਂਦੀ ਤਾਂ ਉਨ੍ਹਾਂ ਦੀ ਮੌਤ ਹੋ ਸਕਦੀ ਸੀ । ਇਸ ਲਈ ਗੋਲੀ ਸਰੀਰ ਦੇ ਅੰਦਰ ਰਹਿਣ ਦਿੱਤੀ ਗਈ।

ਇਸ ਤੋਂ ਇਲਾਵਾ ਯੁਗਲ ਮਿਨਹਾਸ ਐਸਐਸਪੀ ਰਾਜੌਰੀ ਅਤੇ ਕਿਸ਼ਤਵਾੜ ਤਾਇਨਾਤ ਰਹਿ ਚੁੱਕੇ ਹਨ। ਇੱਥੇ ਤੈਨਾਤ ਰਹਿੰਦੇ ਹੋਏ ਉਨ੍ਹਾਂ ਨੇ ਅੱਤਵਾਦੀਆਂ ਵਿਰੁੱਧ ਮੁਹਿੰਮ ਦੀ ਅਗਵਾਈ ਕੀਤੀ ਹੈ ਅਤੇ ਕਈਆਂ ਨੂੰ ਮਾਰ ਸੁੱਟਿਆ ।ਯੁਗਲ ਮਿਨਹਾਸ ਨੇ ਹੁਣ ਤੱਕ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਿਆ ਹੈ, ਜਿਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ, ਪੁਲਿਸ ਮੈਡਲ ਸਮੇਤ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।

ਦੱਸ ਦੇਈਏ ਕਿ ਉਹ ਅੱਤਵਾਦੀਆਂ ਦੇ ਖਾਤਮੇ ਲਈ ਬਣਾਏ ਗਏ ਐਸਓਜੀ ਸਮੂਹ ਵਿੱਚ ਲੰਮੇ ਸਮੇਂ ਤੋਂ ਤਾਇਨਾਤ ਰਹੇ ਹਨ। ਇਸ ਤੋਂ ਇਲਾਵਾ ਉਹ ਲੰਬੇ ਸਮੇਂ ਤੋਂ ਸੀ.ਐੱਮ. ਦੀ ਸੁਰੱਖਿਆ ਵਿੱਚ ਵੀ ਤੈਨਾਤ ਰਹਿ ਚੁੱਕੇ ਹਨ। ਮਿਨਹਾਸ ਨੂੰ ਪੁਲਿਸ ਵਿਭਾਗ ਵਿੱਚ ਡੀਐਸਪੀ ਵਜੋਂ ਭਰਤੀ ਕੀਤਾ ਗਿਆ ਸੀ । ਅੱਤਵਾਦੀਆਂ ਖਿਲਾਫ ਕਾਰਵਾਈਆਂ ਵਿੱਚ ਕੰਮ ਕਰਨ ਲਈ ਆਪ੍ਰੇਸ਼ਨ ਪ੍ਰਮੋਸ਼ਨ ਵੀ ਮਿਲਿਆ ਹੈ । ਇਸ ਸਬੰਧੀ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਰੀਰ ਅੰਦਰ ਗੋਲੀ ਕਾਰਨ ਕਈ ਵਾਰ ਦਰਦ ਹੁੰਦਾ ਹੈ ਜਿਸ ਨੂੰ ਸਹਿਣਾ ਮੁਸ਼ਕਲ ਹੁੰਦਾ ਹੈ, ਪਰ ਉਹ ਦਰਦ ਦੀ ਦਵਾਈ ਖਾ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ।
Previous articleਵਿਜੀਲੈਂਸ ਨੇ ਰਿਸ਼ਵਤ ਲੈਂਦਾ ਬਿਜਲੀ ਬੋਰਡ ਦਾ ਕਲਰਕ ਕੀਤਾ ਗਿ੍ਫ਼ਤਾਰ
Next articleਮਨੁੱਖ ਦੀਆਂ ਸਰੀਰਕ ਤੇ ਮਾਨਸਿਕ ਭੁੱਖਾਂ