ਜਸਟਿਸ ਸ਼੍ਰੀ ਸੱਤ ਪਾਲ ਬੰਗੜ (ਰਿਟ) ਜੀ ਦਾ ਸਦੀਵੀ ਵਿਛੋੜਾ

Mr. S.P. Bangar

(ਸਮਾਜ ਵੀਕਲੀ)

 

ਅਸੀਂ ਸਾਰੇ ਸਾਥੀਆਂ ਦਾ ਸਾਡਾ ਦੁੱਖ ਵੰਡਾਉਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ।

ਸਾਡੇ ਵੱਡੇ ਵੀਰ ਸ਼੍ਰੀ ਸੱਤ ਪਾਲ ਬੰਗੜ ਸਾਹਿਬ ਇੱਕ ਸਧਾਰਣ ਪਰਿਵਾਰ ਵਿੱਚ ਜਨਮੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ LLB ਕਰਕੇ ਹਾਈ ਕੋਰਟ ਦੇ ਜੱਜ ਤੱਕ ਦਾ ਸਫ਼ਰ ਤੈਅ ਕੀਤਾ। ਉਹ ਜੱਦੀ ਪਿੰਡ ਹੁਸੈਨ ਚੱਕ, ਜ਼ਿਲਾ ਭਗਤ ਸਿੰਘ ਨਗਰ, ਪੰਜਾਬ ਦੇ ਰਹਿਣ ਵਾਲੇ ਸਨ, ਅਤੇ ਹਾਈ ਕੋਰਟ ਤੋਂ ਰਿਟਾਇਰ ਹੋਣ ਤੋਂ ਬਾਅਦ ਅਰਬਨ ਅਸਟੇਟ ਫਗਵਾੜਾ ਵਿਖੇ ਰਹਿ ਰਹੇ ਸਨ। ਉਨ੍ਹਾਂ ਦਾ ਜਨਮ ਮਿਤੀ 03.02.1952 ਨੂੰ ਪਿਤਾ ਜੈ ਚੰਦ ਅਤੇ ਮਾਤਾ ਪਰਮੇਸ਼ਰੀ ਜੀ ਦੇ ਘਰ ਹੋਇਆ। ਉਨ੍ਹਾਂ ਨੇ ਜ਼ਿਲਾ ਕਪੂਰਥਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਸੈਸ਼ਨ ਜੱਜ ਦੀਆ ਸੇਵਾਵਾਂ ਨਿਭਾਈਆਂ ਅਤੇ 1910 ਤੋਂ ਲੈ ਕੇ 1912 ਤੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਰਹੇ। ਉਹ ਬਹੁਤ ਹੀ ਹੋਣਹਾਰ ਮਿਹਨਤੀ, ਕਰਮਸ਼ੀਲ ਅਤੇ intelligent ਵਿਅਕਤੀ ਹੋਣ ਦੇ ਨਾਲ ਨਾਲ ਸਮਾਜਿਕ ਧਾਰਮਿਕ ਅਤੇ ਸਪੋਰਟ ਦੇ ਦਰਸਨਿਕ ਸਨ। ਉਨ੍ਹਾਂ ਨੇ 150 ਦੇ ਕਰੀਬ ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਮੇਰਾ ਮੰਨਣਾ ਹੈ ਕਿ ਭਾਰਤ ਵਿੱਚ ਹੀ ਨਹੀਂ ਸਮੁੱਚੀ ਦੁਨੀਆ ਵਿੱਚ ਇਹ ਇੱਕੋ ਇੱਕ ਇਹੋ ਜਿਹੇ ਹਾਈ ਕੋਰਟ ਜਾ ਸੁਪਰੀਮ ਕੋਰਟ ਦੇ ਜੱਜ ਹੋਣਗੇ ਜਿਨ੍ਹਾਂ ਨੇ 150 ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਉਹ ਨਿਆਂਇਕ ਪ੍ਰਣਾਲੀ ਦੇ ਮਾਹਿਰ ਹੋਣ ਦੇ ਨਾਲ ਨਾਲ ਇੱਕ ਦਾਰਸ਼ਨਿਕ ਵੀ ਸਨ ਅਤੇ ਆਪਣੇ ਪਰਿਵਾਰ ਅਤੇ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਸਨ। ਉਹ ਸਾਦਗੀ ਪਸੰਦ ਕਰਦੇ ਸਨ। ਉਹ ਸਭ ਨੂੰ ਬਹੁਤ ਪਿਆਰ ਵੰਡਦੇ ਸਨ ਅਤੇ ਪਰਿਵਾਰ ਦਾ ਬਹੁਤ ਧਿਆਨ ਰੱਖਦੇ ਸਨ।

ਉਨ੍ਹਾਂ ਦੇ ਦੋ ਭਰਾ ਸ਼੍ਰੀ ਜਸਵੰਤ ਪਾਲ ਅਤੇ ਸ਼੍ਰੀ ਰਾਮ ਕ੍ਰਿਸ਼ਨ ਇੰਗਲੈਡ ਸੇਟਲਡ ਹਨ। ਉਨ੍ਹਾਂ ਦਾ ਬੇਟਾ ਵਿਸ਼ਾਲ ਬੰਗੜ UPSC ਦਾ exam clear ਕਰਕੇ CISF ਵਿੱਚ ਹੈਦਰਾਬਾਦ ਅਸਿਸਟੈਂਟ ਕਮਾਂਡੈਂਟ ਦੀਆਂ ਸੇਵਾਵਾਂ ਨਿਭਾ ਰਿਹਾ ਹੈ, ਨੂੰਹ ਨੇਹਾ ਹੈਦਰਾਬਾਦ ਵਿਖੇ ਬੈਂਕ ਮੈਨੇਜਰ ਅਤੇ ਬੇਟੀ ਡੇਜ਼ੀ ਬੰਗੜ ਅਤੇ ਦਾਮਾਦ ਮਾਨਵ ਰੋਪੜ ਵਿਖੇ ਜੱਜ ਹੈ। ਉਹ ਸੋਢੀ ਥਰੈਸ਼ਰ ਨਾਲ ਮਸ਼ਹੂਰ ਦੁਆਬੇ ਦੇ ਇੱਕ ਬਹੁਤ ਹੀ ਨਾਮਵਰ ਪਰਿਵਾਰ ਵਿੱਚ ਸ਼੍ਰੀ ਪ੍ਰੀਤਮ ਚੰਦ ਦੇ ਘਰ, ਗੋਹਵਾਰ ਨੇੜੇ ਗੋਰਾਯਾ ਵਿਖੇ ਵਿਹਾਏ ਹੋਏ ਸਨ। ਉਨ੍ਹਾਂ ਦੀ ਜੀਵਨ ਸਾਥੀ ਸ਼੍ਰੀਮਤੀ ਦਰਸ਼ਨ ਕੌਰ ਮਾਰਚ 2020 ਨੂੰ ਫਗਵਾੜਾ ਤੋ ਅਧਿਆਪਕਾ ਦੀ ਪੋਸਟ ਤੋ ਰਿਟਾਇਰ ਹੋਏ ਹਨ। ਇਨ੍ਹਾਂ ਦੇ ਜੀਵਨ ਸਾਥੀ ਨੇ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਇਨ੍ਹਾਂ ਦਾ ਹਮੇਸ਼ਾ ਸਾਥ ਦਿੱਤਾ। ਉਹ ਵੀ ਇੱਕ ਬਹੁਤ ਅੱਛੇ ਸੁਭਾਅ ਦੇ ਮਾਲਕ ਹਨ ਅਤੇ ਵੱਡੇ ਹੋਣ ਦੇ ਨਾਤੇ ਪਰਿਵਾਰ ਦਾ ਬਹੁਤ ਧਿਆਨ ਰੱਖਦੇ ਹਨ।

ਉਹ ਹਮੇਸ਼ਾ ਪੜ੍ਹਨ ਵਾਲੇ ਬੱਚਿਆ ਦਾ ਮਾਰਗ ਦਰਸ਼ਨ ਕਰਦੇ ਸਨ। ਉਨ੍ਹਾਂ ਦੀ ਪ੍ਰੇਰਣਾ, ਮਾਰਗ ਦਰਸ਼ਨ ਦਾ ਨਤੀਜਾ ਹੈ ਕਿ ਅੱਜ ਮੈਂ ਇੱਕ ਅਫ਼ਸਰ ਹਾਂ ਅਤੇ ਇੱਕ ਵਧੀਆ ਜੀਵਨ ਬਤੀਤ ਕਰ ਰਿਹਾ ਹਾਂ। ਉਨ੍ਹਾਂ ਨੇ ਮੇਰੇ ਬੱਚਿਆ ਨੂੰ ਵੀ ਇੱਕ ਕਾਬਿਲ ਇਨਸਾਨ ਬਣਨ ਦੀ ਸਿੱਖਿਆ ਪ੍ਰਦਾਨ ਕੀਤੀ।

ਇਹ ਇਨ੍ਹਾਂ ਦੀ ਹੀ ਦੇਣ ਹੈ ਕਿ ਇੱਕ 500 ਤੋਂ ਘੱਟ ਆਬਾਦੀ ਵਾਲੇ ਛੋਟੇ ਜਿਹੇ ਪਿੰਡ ਹੁਸੈਨ ਚੱਕ ਵਿੱਚ ਅਫ਼ਸਰਾਂ ਅਤੇ ਡਾਕਟਰਾਂ ਦੀ ਕਤਾਰ ਲੱਗੀ ਹੋਈ ਹੈ। ਜਦੋ ਇਨ੍ਹਾਂ ਨੇ 2010 ਵਿੱਚ ਹਾਈ ਕੋਰਟ ਦੇ ਜੱਜ ਦੀ ਸੌਂਹ ਚੁੱਕੀ, ਸਾਰੇ ਨਵਾਂ ਸ਼ਹਿਰ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਸ ਦਿਨ ਪਿੰਡ ਹੁਸੈਨ ਚੱਕ ਵਿੱਚ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਗਤ ਸਮਾਰੋਹ ਵਿੱਚ ਸਾਰੇ ਇਲਾਕੇ ਦੀਆ ਸੰਗਤਾਂ ਨੇ ਸਮੂਲੀਅਤ ਕੀਤੀ। ਇਹ ਸਮਾਗਮ ਕੋਈ organise ਨਹੀਂ ਕੀਤਾ ਗਿਆ ਸੀ, ਜਿਸ ਨੂੰ ਪਤਾ ਚੱਲਿਆ ਉਹ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਲੈਕੇ ਇਨ੍ਹਾਂ ਨੂੰ ਸਨਮਾਨਤ ਕਰਨ ਲਈ ਪਿੰਡ ਪਹੁੰਚ ਗਿਆ। ਦੇਖਦੇ ਹੀ ਦੇਖਦੇ ਇਸ ਇਕੱਠ ਨੇ ਮੇਲੇ ਦਾ ਰੂਪ ਧਾਰਨ ਕਰ ਲਿਆ। ਇਹ ਇਕੱਠ ਇਨ੍ਹਾਂ ਦੀ ਲੋਕ ਪ੍ਰੀਅਤਾ ਦਰਸਾਉਂਦੀ ਹੈ। ਜਦੋਂ ਇਨ੍ਹਾਂ ਦੀ ਬੇਟੀ ਜੱਜ ਬਣੀ, ਉਸ ਵਕਤ ਵੀ ਇਨ੍ਹਾਂ ਦੇ ਜੱਦੀ ਪਿੰਡ ਹੁਸੈਨ ਚੱਕ ਵਿੱਚ ਇੱਕ ਵਿਸ਼ਾਲ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਅਫ਼ਸਰ ਅਤੇ ਸਿਆਸੀ ਹਸਤੀਆਂ ਨੇ ਸਮੂਲੀਅਤ ਕੀਤੀ। ਉਸ ਸਮਾਰੋਹ ਤੋਂ ਪੜ੍ਹਨ ਵਾਲੇ ਬੱਚਿਆਂ ਅੰਦਰ ਅੱਗੇ ਵਧਣ ਦਾ ਜਜ਼ਬਾ ਪੈਦਾ ਹੋਇਆ।

ਸਾਡੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਇਤਨਾ ਪਿਆਰ ਦਿੱਤਾ ਅਤੇ ਧਿਆਨ ਰੱਖਿਆ ਕਿ ਸਾਨੂੰ ਆਪਣੇ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਈ। ਸਾਨੂੰ ਲਗਦਾ ਹੈ ਕਿ ਸਾਡਾ ਪਿਓ 30.06.2020 ਨੂੰ ਮਰਿਆ ਹੈ। ਹੁਣ ਅਸੀਂ ਅਨਾਥ ਮਹਿਸੂਸ ਕਰ ਰਹੇ ਹਾਂ।

ਸਾਥੀਓ ਬੰਗੜ ਸਾਹਿਬ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਸਾਡੀ ਦੁਨੀਆ ਉੱਜੜ ਗਈ। ਸਾਡਾ ਸਲੂਟ ਹੈ ਇਸ ਮਹਾਨ ਹਸਤੀ ਨੂੰ।
– ਧਰਮ ਚੰਦ ਬੰਗੜ,
ਰਾਮਾ ਮੰਡੀ ਜਲੰਧਰ।

—————–

ਅਸੀਂ ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕਰਦੇ ਹਾਂ ਕਿ ਸਾਡੇ ਪੂਜਨੀਯ ਪਿਤਾ ਜੀ ਜਸਟਿਸ ਸ਼੍ਰੀ ਸੱਤ ਪਾਲ ਬੰਗੜ (ਰਿਟ) ਪੁੱਤਰ ਸ਼੍ਰੀ ਜੈ ਚੰਦ, ਵਾਸੀ ਮਕਾਨ ਨੰਬਰ 169, ਅਰਬਨ ਅਸਟੇਟ, ਫਗਵਾੜਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਮ ਸੰਸਕਾਰ ਮਿਤੀ 02.07.2020 ਨੂੰ 11 ਵਜੇ ਸ਼ਮਸ਼ਾਨਘਾਟ, ਬੰਗਾ ਰੋਡ ਫਗਵਾੜਾ ਵਿਖੇ ਕੀਤਾ ਜਾਏਗਾ।
?
ਵਿਸ਼ਾਲ ਬੰਗੜ ਪੁੱਤਰ
ਨੇਹਾ – ਨੂੰਹ
ਡੈਜੀ ਬੰਗੜ – ਲੜਕੀ
ਮਾਨਵ – ਦਾਮਾਦ

ਦੁੱਖੀ ਹਿਰਦੇ
ਸ਼੍ਰੀਮਤੀ ਦਰਸ਼ਨ ਕੌਰ ਪਤਨੀ
ਸ਼੍ਰੀ ਜਸਵੰਤ ਪਾਲ – ਭਰਾ
ਸ਼੍ਰੀ ਰਾਮ ਕ੍ਰਿਸ਼ਨ – ਭਰਾ
ਧਰਮ ਚੰਦ – ਭਰਾ
ਸ਼੍ਰੀ ਕੁਲਦੀਪ ਕੁਮਾਰ ਸੱਭਰਵਾਲ
ਸ਼੍ਰੀ ਸੰਤੋਖ ਲਾਲ ਵਿਰਦੀ ਐਡਵੋਕੇਟ
ਸ਼੍ਰੀ ਸੋਢੀ ਰਾਮ – ਬ੍ਰਦਰ ਇਨ ਲਾਅ

 

Previous articleਅਕਾਲ ਤਖ਼ਤ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਸਿੱਖ ਇਕਜੁੱਟ ਹੋਣ: ਜਥੇਦਾਰ
Next articleਵਿਜੀਲੈਂਸ ਨੇ ਰਿਸ਼ਵਤ ਲੈਂਦਾ ਬਿਜਲੀ ਬੋਰਡ ਦਾ ਕਲਰਕ ਕੀਤਾ ਗਿ੍ਫ਼ਤਾਰ