ਜਿਸ ਕਬੱਡੀ ਖਿਡਾਰੀ ਦੀ ASI ਨੇ ਲਈ ਸੀ ਜਾਨ, ਉਸ ਮਾਮਲੇ ਚ ਆਇਆ ਨਵਾਂ ਮੋੜ, ਦੇਖੋ ਵੀਡੀਓ

ਜਲੰਧਰ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

 

(ਸਮਾਜਵੀਕਲੀ): ਪਿਛਲੇ ਦਿਨੀਂ ਪਿੰਡ ਲੱਖਣ ਕੇ ਪੱਡਾ ਵਿੱਚ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਭਲਵਾਨ ਦੀ ਜਾਨ ਲੈ ਲਈ ਗਈ। ਰੋ-ਸ ਵਜੋਂ ਪਿੰਡ ਵਾਸੀਆਂ ਵੱਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ। ਉਨ੍ਹਾਂ ਨੇ ਇੱਕ ਹੱਥ ਵਿੱਚ ਮੋਮਬੱਤੀ ਫੜੀ ਹੋਈ ਸੀ ਅਤੇ ਦੂਸਰੇ ਹੱਥ ਵਿੱਚ ਕਾਗਜ਼। ਜਿਸ ਉੱਤੇ ਲਿਖਿਆ ਸੀ। ਮੈਂ ਵੀ ਹਾਂ ਰਵਿੰਦਰ ਭਲਵਾਨ। ਇਨ੍ਹਾਂ ਨੇ ਦੋਸ਼ੀਆਂ ਨੂੰ ਸ-ਜ਼ਾ ਦਵਾਉਣ ਲਈ ਨਾਅਰੇਬਾਜ਼ੀ ਕੀਤੀ। ਇਨ੍ਹਾਂ ਦੀ ਮੰਗ ਹੈ ਕਿ ਜਾਨ ਗਵਾਉਣ ਵਾਲੇ ਅਰਵਿੰਦਰ ਭਲਵਾਨ ਦੇ ਪਰਿਵਾਰ ਅਤੇ ਸੱਟ ਖਾਣ ਵਾਲੇ ਪ੍ਰਦੀਪ ਨੂੰ ਯੋਗ ਮੁਆਵਜ਼ਾ ਮਿਲੇ।

ਉਨ੍ਹਾਂ ਦਾ ਤਰਕ ਹੈ ਕਿ ਜਦੋਂ ਟਿੱਕਟਾਕ ਸਟਾਰ ਨੂਰ ਦੇ ਪਿਤਾ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਇਨ੍ਹਾਂ ਪੀ-ੜ-ਤਾਂ ਦੇ ਪਰਿਵਾਰ ਨੂੰ ਕਿਉਂ ਨਹੀਂ। ਇਸ ਮੌਕੇ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ। ਬੀਤੇ ਦਿਨੀਂ ਏਐੱਸਆਈ ਪਰਮਜੀਤ ਸਿੰਘ ਪੰਮਾ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਭਲਵਾਨ ਅਤੇ ਪ੍ਰਦੀਪ ਤੇ ਗੰ-ਨ ਦਾ ਨਿ-ਸ਼ਾ-ਨਾ ਲਗਾਇਆ ਗਿਆ ਸੀ। ਜਿਸ ਨਾਲ ਅਰਵਿੰਦਰ ਭਲਵਾਨ ਦੀ ਜਾਨ ਚਲੀ ਗਈ ਸੀ ਅਤੇ ਪ੍ਰਦੀਪ ਦੇ ਸੱਟ ਲੱਗੀ ਸੀ। ਪਿੰਡ ਦੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ ਪੱਡਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਇਸ ਘ-ਟ-ਨਾ ਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਗਈ। ਉਨ੍ਹਾਂ ਨੂੰ ਉਸ ਸਮੇਂ ਬਿਆਨ ਦੇਣਾ ਚਾਹੀਦਾ ਸੀ।
ਉਨਾ ਦਾ ਕਹਿਣਾ ਹੈ ਕਿ ਸਪੋਰਟਸ ਨਾਲ ਜੁੜੇ ਹੋਏ ਸਾਰੇ ਖਿਡਾਰੀਆਂ ਨੇ ਇਸ ਦੀ ਨਿੰ-ਦਾ ਕੀਤੀ ਸੀ। ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਨੋਂ, ਮਨੋਂ ਅਤੇ ਧਨੋਂ ਤੁਰਨ ਦਾ ਵਾਅਦਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਸਿਰਫ ਪੈਨਸ਼ਨ ਦੀ ਗੱਲ ਆਖੀ ਜਾ ਰਹੀ ਹੈ। ਇੱਕ ਹੋਰ ਵਿਅਕਤੀ ਅਨੁਸਾਰ ਹਰਵਿੰਦਰ ਭਲਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦਾ ਬਜ਼ੁਰਗ ਪਿਤਾ 13-14 ਸਾਲ ਤੋਂ ਬੈੱਡ ਤੇ ਪਿਆ ਹੈ। ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਖੋਹ ਲਿਆ ਗਿਆ ਹੈ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੀੜਤ ਧਿਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

 

Previous articleडॉ. बी. आर. अंबेडकर सोसायटी रजि. रेल कोच फैक्ट्ररी ने डॉकटरों और स्टाफ को किया सम्मापनित
Next articleਕਬੱਡੀ ਖਿਡਾਰੀ ਭਲਵਾਨ ਅਰਵਿੰਦਰ ਸਿੰਘ ਨੂੰ ਗੁੰਡੇ ਪੁਲਿਸ ਮੁਲਾਜ਼ਮ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੋਹਾਂ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ