ਕਬੱਡੀ ਖਿਡਾਰੀ ਭਲਵਾਨ ਅਰਵਿੰਦਰ ਸਿੰਘ ਨੂੰ ਗੁੰਡੇ ਪੁਲਿਸ ਮੁਲਾਜ਼ਮ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੋਹਾਂ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ

ਲੋਹੀਆਂ ਖਾਸ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ):  ਪਿੰਡ ਨੱਲ੍ਹ ਦੀ ਗ੍ਰਾਮ ਪੰਚਾਇਤ, ਬਾਬਾ ਅਮਰਨਾਥ ਸਪੋਰਟਸ ਕਲੱਬ,ਐਨ.ਆਰ.ਆਈ. ਨੌਜਵਾਨਾਂ ਦੀ ਪ੍ਰੇਰਨਾ ਨਾਲ ਅਤੇ ਪਿੰਡ ਦੇ ਸਮੂੰਹ ਨੌਜਵਾਨਾਂ ਵੱਲੋਂ ਲੌਕ ਡਾਊਨ ਦੌਰਾਨ ਨਸ਼ਾ ਤਸਕਰਾਂ ਵੱਲੋਂ ਪਿੰਡ ਕਿਲੀ ਬੋਦਲਾਂ ਦੇ ਨੌਜਵਾਨ ਜੱਜ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਪਿੰਡ ਲੱਖਣ ਕੇ ਪੱਡਾ ਦੇ ਕਬੱਡੀ ਖਿਡਾਰੀ ਭਲਵਾਨ ਅਰਵਿੰਦਰ ਸਿੰਘ ਨੂੰ ਗੁੰਡੇ ਪੁਲਿਸ ਮੁਲਾਜ਼ਮ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੋਹਾਂ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ। ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਦੋਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਕਰੋੜ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਇਸ ਮੌਕੇ ਸਰਪੰਚ ਜੋਗਾ ਸਿੰਘ, ਸੁਰਜੀਤ ਸਿੰਘ ਲੁਗੜ, ਭਾਈ ਜਗਤਾਰ ਸਿੰਘ ਕਵੀਸ਼ਰ, ਮੈਂਬਰ ਸਰਬਣ ਸਿੰਘ, ਗੁਰਨਾਮ ਸਿੰਘ ਧਾਲੀਵਾਲ, ਭਾਈ ਬਖਤਾਵਰ ਸਿੰਘ ਕਵੀਸ਼ਰ, ਉੱਘੇ ਕਬੱਡੀ ਖਿਡਾਰੀ ਨਿੰਦਾ ਬੁਲਟ, ਬਲਵਿੰਦਰ ਸਿੰਘ ਸਿੰਧੜ, ਮਨਜੀਤਮਾਨ ਸਿੰਘ ਮਨੀਲਾ, ਹਰਜਿੰਦਰ ਸਿੰਘ ਮਨੀਲਾ,ਜਥੇਦਾਰ ਮੇਜਰ ਸਿੰਘ, ਮਲਕੀਤ ਸਿੰਘ ਮਿਸਤਰੀ, ਬਲਦੇਵ ਸਿੰਘ ਅੌਲਖ, ਆਦਿ ਹਾਜ਼ਰ ਸਨ।
Previous articleਜਿਸ ਕਬੱਡੀ ਖਿਡਾਰੀ ਦੀ ASI ਨੇ ਲਈ ਸੀ ਜਾਨ, ਉਸ ਮਾਮਲੇ ਚ ਆਇਆ ਨਵਾਂ ਮੋੜ, ਦੇਖੋ ਵੀਡੀਓ
Next articleਸੋਨੂੰ ਸੂਦ ਲਈ ਉੱਠੀ ਪਦਮ ਵਿਭੂਸ਼ਨ ਦੀ ਮੰਗ, ਸੋਨੂੰ ਨੇ ਕਹੀ ਇਹ ਵੱਡੀ ਗੱਲ