ਗ਼ਜ਼ਲ

(ਸਮਾਜ ਵੀਕਲੀ)

ਲੋਕਾਂ ਦੇ ਵਿੱਚ ਪਾ ਕੇ ਫੁੱਟ,
ਨੇਤਾ ਰਹੇ ਨੇ ਉਨ੍ਹਾਂ ਨੂੰ ਲੁੱਟ।
ਇਕ ਦਿਨ ਉਹਨਾਂ ਨੇ ਪਛਤਾਣਾ,
ਹੁਣ ਜੋ ਰੁੱਖ ਰਹੇ ਨੇ ਪੁੱਟ।
ਉਹ ਬਚ ਗਏ ਧੋਖੇਬਾਜ਼ਾਂ ਤੋਂ,
ਖਾਧੀ ਜਿਨ੍ਹਾਂ ਮਾਂ-ਪਿਉ ਤੋਂ ਕੁੱਟ।
ਉਹ ਇਕ ਦਿਨ ਜਾਨ ਗਵਾ ਬੈਠੂ,
ਜੋ ਦਾਰੂ ਨਾ’ ਹੋਇਆ ਗੁੱਟ।
ਪਹਿਲਾਂ ਉਹਨਾਂ ਮਿਹਨਤ ਕੀਤੀ,
ਤਾਂ ਉਹ ਰਹੇ ਨੇ ਮੌਜਾਂ ਲੁੱਟ।
ਛੇ, ਸੱਤ ਡਾਂਗਾਂ ਖਾ ਕੇ ਚੋਰ,
ਭੱਜਿਆ ਸਭ ਕੁੱਝ ਥੱਲੇ ਸੁੱਟ।
ਮੈਂ ਹੋ ਜਾਣਾ ਸੀ ਬਰਬਾਦ,
ਜੇ ਨਾ ਸਬਰ ਦਾ ਭਰਦਾ ਘੁੱਟ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤੇ ਸਿੱਖੀ ਬਾਣੇ ਦੇ ਧਾਰਨੀ ਬਣਾਉਣਾ ਸਾਡਾ ਮੁੱਢਲਾ ਫਰਜ਼ -ਸੋਹੀ
Next articleਰਣਜੀਤ ਸਿੰਘ ਖੋਜੇਵਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ,ਸਮਰਥਕਾਂ ਨੇ ਪ੍ਰਗਟਾਈ ਖੁਸ਼ੀ,ਕਿਹਾ ਪਾਰਟੀ ਹੋਵੇਗੀ ਮਜ਼ਬੂਤ