ਸਾਦ-ਮੁਰਾਦੇ ਤੇ ਖੁਸ਼ ਦਿਲ ਸੁਭਾਅ ਦੇ ਮਾਲਕ ਸਨ, ਮਿਸਤਰੀ ਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬੂਲਪੁਰ ਤੇ ਇਲਾਕੇ ਵਿਚ ਲੋਹੇ ਦੇ ਔਜ਼ਾਰਾਂ ਤੇ ਮਸੀਨਰੀ ਲਈ ਇੰਜੀਨੀਅਰ ਦੇ ਤੌਰ ਤੇ ਜਾਣੇ ਜਾਂਦੇ ਮਿਸਤਰੀ ਜੀਤ ਸਿੰਘ ( 85 ਸਾਲ) ਜਿਨ੍ਹਾਂ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਬੂਲਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ। ਮਿਸਤਰੀ ਜੀਤ ਸਿੰਘ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਦੇ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਲੱਖਾ, ਮਾਸਟਰ ਸੂਰਤ ਸਿੰਘ ਤੇ ਹਰਬਿੰਦਰ ਸਿੰਘ ਪਨਾਮਾ ਅਤੇ ਕਸ਼ਮੀਰ ਸਿੰਘ ਦੇ ਪਿਤਾ ਸਨ। ਮਿਸਤਰੀ ਜੀਤ ਸਿੰਘ ਨੇ ਆਪਣੀ ਮਿਹਨਤ ਦਾ ਲੋਹਾ ਇਲਾਕੇ ਵਿਚ ਜਿਥੇ ਮਨਵਾਇਆ।

ਉਥੇ ਹੀ ਉਹ ਇਲਾਕੇ ਵਿੱਚ ਖੋਜੀ ਇੰਜੀਨੀਅਰ ਵਜੋਂ ਜਾਣੇ ਜਾਂਦੇ ਸਨ। ਬਹੁਤ ਹੀ ਸਾਦ-ਮੁਰਾਦੇ ਤੇ ਖੁਸ਼ ਦਿਲ ਸੁਭਾਅ ਦੇ ਮਾਲਕ ਮਿਸਤਰੀ ਜੀਤ ਸਿੰਘ ਸਭ ਦੇ ਹਰਮਨ ਪਿਆਰੇ ਸਨ। ਉਹਨਾਂ ਦੇ ਹੋਏ ਅਚਾਨਕ ਦੇਹਾਂਤ ਨਾਲ ਪਰਿਵਾਰ , ਇਲਾਕੇ ਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮਿਸਤਰੀ ਜੀਤ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 20 ਦਸੰਬਰ (ਅੱਜ) ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬੂਲਪੁਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ। ਜਿੱਥੇ ਵੱਖ ਵੱਖ ਸਮਾਜਿਕ, ਰਾਜਨੀਤਕ , ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਮਿਸਤਰੀ ਅਜੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੀਆਂ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੱਤ ਦਾ ਜਸ਼ਨ
Next articleਦੁੱਖਾਂ ਦੀ ਪੰਡ