ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਕੀਤੀ ਜ਼ੋਰਦਾਰ ਅਪੀਲ

ਫੋਟੋ ਕੈਪਸਨ:- ਮਹਿਤਪੁਰ ਵਿਖੇ ਸੁਸ਼ੀਲ ਰਿੰਕੂ ਦੇ ਹੱਕ ਵਿਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ, ਨਾਲ ਰਤਨ ਸਿੰਘ ਕਾਕੜ ਕਲਾਂ, ਸਤਨਾਮ ਸਿੰਘ ਲੋਹਗੜ੍ਹ ਅਤੇ ਹੋਰ ਪਾਰਟੀ ਵਰਕਰ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਵਿਕਾਸ ਲਈ ਲਵਾਂਗੇ ਗੱਫ਼ੇ -ਰਤਨ ਸਿੰਘ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਮਹਿਤਪੁਰ ਇਸਮਾਇਲ ਪੁਰ ਰੋਡ ਤੇ ਆਮ ਆਦਮੀ ਪਾਰਟੀ ਵਰਕਰਾਂ ਅਤੇ ਨਵਦੀਪ ਮਹੇ ਦੇ ਉਦਮ ਸਦਕਾ ਇਲਾਕੇ ਦੇ ਲੋਕਾਂ ਦੀ ਭਰਮੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਦੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਤੇ ਮਾਣਨਯੋਗ ਪਾਰਟੀ ਪ੍ਰਧਾਨ ਅਰਿਵੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਦਕਾ ਜਲੰਧਰ ਹਲਕੇ ਦੀ ਹੋ ਰਹੀ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜੀ ਨੂੰ ਆਪਣੀ ਇਕ ਇਕ ਵੋਟ ਪਾ ਕੇ ਕਾਮਯਾਬ ਕਰੋ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਹਾਜ਼ਰੀ ਵਿਚ ਮੈਂ ਪੰਜਾਬ ਸਰਕਾਰ ਵੱਲੋਂ ਵਾਅਦਾ ਕਰਦਾ ਹਾਂ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਖੁੱਲੇ ਗੱਫੇ ਗਰਾਂਟ ਦੇ ਵਰਤਾਏ ਜਾਣਗੇ।

ਮੀਟਿੰਗ ਦੋਰਾਨ ਲੋਕਾਂ ਵੱਲੋਂ ਹਲਕਾ ਮਹਿਤਪੁਰ ਦੀਆਂ ਸਮੱਸਿਆਂਵਾਂ ਜਿਵੇਂ ਸੀਵਰੇਜ ਦਾ ਪ੍ਰਬੰਧ ਨਾ ਹੋਣਾ, ਸੀਵਰੇਜ ਦਾ ਗੰਦਾ ਪਾਣੀ ਹਸਪਤਾਲ ਅਤੇ ਦਾਣਾ ਮੰਡੀ ਮਹਿਤਪੁਰ ਵਿਚ ਪੈਣਾ, ਬੱਸ ਸਟੈਂਡ ਦਾ ਨਾਂ ਹੋਣਾ, ਮਹਿਤਪੁਰ ਵਿਚ ਬਾਈਪਾਸ ਨਾ ਹੋਣਾ, ਕੋਈ ਡਿਗਰੀ ਕਾਲਜ ਨਾ ਹੋਣਾ, ਕੋਈ ਖੇਡ ਦਾ ਸਟੇਡੀਅਮ ਨਾ ਹੋਣਾ, ਅਤੇ ਮਹਿਤਪੁਰ ਵਿਚ ਪਟਵਾਰੀਆਂ ਦੀ ਨਫਰੀ ਘੱਟ ਹੋਣਾ ਅਤੇ ਸਬ ਤਹਿਸੀਲ ਮਹਿਤਪੁਰ ਵਿਚ ਤਹਿਸੀਲ ਦਾਰ ਨਾ ਹੋਣਾ ਆਦਿ ਮਸਲੇ ਉਠਾਏ ਗਏ। ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਵੱਲੋਂ ਵੀ ਮੀਟਿੰਗ ਵਿਚ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਸੁਸ਼ੀਲ ਰਿੰਕੂ ਨੂੰ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਰੋਹਿਤ ਸਿਆਲ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਸਤਨਾਮ ਸਿੰਘ ਲੋਹਗੜ੍ਹ ਬਲਾਕ ਪ੍ਰਧਾਨ, ਹਰਵਿੰਦਰ ਸਿੰਘ ਮਠਾੜੂ, ਗੁਰਮੀਤ ਸਿੰਘ ਭਮਰਾ, ਮਲਕੀਤ ਸਿੰਘ ਵੇਹਰਾ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article25-04-2023
Next articleਗ਼ਜ਼ਲਾਂ ਦਾ ਗੁਲਦਸਤਾ ਹੈ-‘ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ’