ਵਿਧਾਨ ਸਭਾ ਚੋਣਾਂ 2022 ਦੇ ਸੰਬੰਧ ’ਚ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਦੀ ਮੀਟਿੰਗ

ਅੱਪਰਾ, ਸਮਾਜ ਵੀਕਲੀ- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ਦੀ ਇੰਕ ਅਹਿਮ ਮੀਟਿੰਗ ਸੋਮਪਾਲ ਮੈਂਗੜਾ ਚੇਅਰਮੈਨ ਪੰਜਾਬ ਦੀ ਅਗਵਾਈ ਹੇਠ ਨਗਰ ਅੱਪਰਾ ਵਿਖੇ ਹੋਏ। ਇਸ ਮੌਕੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ’ਚ ਚੌਧਰੀ ਸੋਮਪਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ’ਚ ਦੁਬਾਰਾ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਸੱਤਾ ’ਚ ਆਵੇਗੀ। ਉਨਾਂ ਕਿਹਾ ਆਉਣ ਵਾਲੇ ਦਿਨਾਂ ’ਚ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ਵਲੋਂ ਰੱਥ ਯਾਤਰਾ ਦਾ ਦੋਆਬੇ ’ਚ ਆਯੋਜਨ ਕੀਤਾ ਜਾਵੇਗਾ ਤਾਂ ਕਿ ਕਾਂਗਰਸ ਤੇ ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਸਕੇ।

ਇਸ ਮੌਕੇ ਤਜਿੰਦਰ ਧੰਨੋਵਾਲੀ ਨੰਬਰਦਾਰ, ਸਰਪੰਚ ਮਨਜੀਤ ਕੌਰ, ਸੂਰਜ ਮਹਿਤਾ ਨਗਰ, ਕੁਲਦੀਪ ਕਲੇਰ ਜਲੰਧਰ, ਸੰਤੋਸ਼ ਕੌਰ ਸਵੱਦਾ, ਪਰਮਜੀਤ ਕੌਰ ਫਿਲੌਰ, ਡਾ. ਹਰਜਿੰਦਰ ਕੌਰ ਜਗਰਾਂਓ, ਹਰਜੀਤ ਕੌਰ ਲੁਧਿਆਣਾ, ਸਰਪੰਚ ਨਰਿੰਦਰ ਕੁਮਾਰ ਰਿੰਕੂ, ਰਾਹੁਲ ਬਹਿਲ ਫਿਰੋਜਪੁਰ, ਮਲਕੀਤ ਸਿੰਘ ਵਡਾਲਾ, ਕੈਲਾਸ਼ ਮਾਈ ਫਿਰੋਜਪੁਰ, ਮਲਕੀਤ ਸਿੰਘ ਮਾਛੀਆ, ੁਲਦੀਪ ਸਿੰਘ ਪਾਲਕਦੀਮ, ਕੁਸ਼ਵਿੰਦਰ ਕੌਰ ਮੁੱਲਾਪੁਰ, ਕੁਲਵੰਤ ਸਿੰਘ ਬਟਾਲਾ, ਪੰਕਜ ਕੁਮਾਰ ਬਟਾਲਾ, ਸਤਵੰਤ ਸਿੰਘ ਮੋਹੀ, ਬਲਵੀਰ ਕੌਰ ਲੁਧਿਆਣਾ, ਜਸਪਾਲ ਸਿੰਘ ਨੰਬਰਦਾਰ, ਸੁਖਦੀਪ ਕੌਰ ਜੰਡਿਆਲਾ ਆਦਿ ਵੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ
Next articleਕੈਨੇਡਾ ‘ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ