ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਫੀਲਡ ਕਰਮਚਾਰੀਆਂ ਦੀ ਜਥੇਬੰਦੀ ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਪੰਜਾਬ ਦੀ ਚੋਣ ਸੂਬਾ ਪ੍ਰਧਾਨ ਸ.ਜਗਦੀਪ ਸਿੰਘ ਕੁੰਭੜਾ ਜੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਵਣ ਮੰਡਲਾਂ ਦੇ ਨੁਮੰਦਿਆਂ ਨੇ ਭਾਗ ਲਿਆ। ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਇਹ ਚੋਣ ਮੈਂਬਰਾਂ ਦੀ ਮੌਜੂਦਗੀ ਵਿੱਚ ਅਤੇ ਸਾਦੇ ਢੰਗ ਨਾਲ ਦਰੀ ਤੇ ਬੈਠ ਕੇ ਪੁਰਾਣੀ ਸੂਬਾ ਕਮੇਟੀ ਭੰਗ ਕਰ ਕੇ ਨਵੀਂ ਗਿਆਰਾਂ ਮੈਂਬਰੀ ਸੂਬਾ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਤਿੰਨ ਮੈਂਬਰਾਂ ਨੂੰ ਸ਼ਪੈਸ਼ਲ ਮੈਂਬਰ ਚੁਣਿਆ ਗਿਆ।
ਅੱਜ ਦੇ ਚੋਣ ਵਿੱਚ ਵਿਸ਼ੇਸ਼ ਤੌਰ ਤੇ ਮਹਿੰਦਰ ਸਿੰਘ ਧਾਲੀਵਾਲ ਫਾਰੈਸਟ ਪੈਨਸ਼ਰਜ ਵੈਲਫੇਅਰ ਦੇ ਸਰਕਲ ਸਕੱਤਰ ਫਿਰੋਜ਼ਪੁਰ ਹਾਜ਼ਰ ਹੋਏ ਜਿੰਨਾਂ ਨੇ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ (ਪ੍ਰੋਟੋਕੋਲ ਅਨੁਸਾਰ) ਬਹੁਮਤ ਵੇਖਦੇ ਹੋਏ ਚੋਣ ਸੰਪੂਰਨ ਕਰਵਾਈ। ਨਵ ਨਿਯੁਕਤ ਸੂਬਾ ਪ੍ਰਧਾਨ ਗੁਰਿੰਦਰ ਸਹੋਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਫੀਲਡ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਤਨਦੇਹੀ ਨਾਲ ਹੱਲ ਕਰਾਉਣ ਦਾ ਭਰੋਸਾ ਦਵਾਇਆ।
ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਇਸ ਪ੍ਰਕਾਰ ਹੋਈ:-
ਸੂਬਾ ਪ੍ਰਧਾਨ ਸ. ਗੁਰਿੰਦਰ ਸਹੋਤਾ (ਪਟਿਆਲਾ ਮੰਡਲ) ਸੀਨੀ. ਮੀਤ ਪ੍ਰਧਾਨ ਗੁਰਮੋਹਨ ਸਿੰਘ(ਨਵਾਂਸ਼ਹਿਰ ਐਟ ਗੜਸ਼ੰਕਰ) ਸੂਬਾ ਜਨਰਲ ਸਕੱਤਰ ਸ. ਹਰਦੀਪ ਸਿੰਘ ਪਨੇਸਰ(ਫਿਰੋਜ਼ਪੁਰ ਮੰਡਲ)ਮੀਤ ਪ੍ਰਧਾਨ ਸ. ਪਰਮਵੀਰ ਸਿੰਘ (ਜੰ.ਜੀਵ ਮੰਡਲ ਪਟਿਆਲਾ) ਮੀਤ ਪ੍ਰਧਾਨ ਸ.ਜਗਦੀਪ ਸਿੰਘ (ਸ਼੍ਰੀ ਮੁਕਤਸਰ ਸਾਹਿਬ ਮੰਡਲ)ਸਹਾਇਕ ਸਕੱਤਰ ਸ. ਜਸਵੀਰ ਸਿੰਘ ਸ਼ੇਰਗਿੱਲ (ਲੁਧਿਆਣਾ ਮੰਡਲ) ਵਿੱਤ ਸਕੱਤਰ ਸ. ਭੁਪਿੰਦਰ ਸਿੰਘ(ਮੋਹਾਲੀ ਮੰਡਲ) ਪ੍ਰੈਸ ਸਕੱਤਰ ਸ.ਸ਼ਿਵਦੇਵ ਸਿੰਘ (ਐਮ ਐਂਡ ਈ ਸਰਕਲ ਮੋਹਾਲੀ ਮੰਡਲ)
ਪ੍ਰਚਾਰ ਸਕੱਤਰ ਸ਼੍ਰੀਮਤੀ ਲਖਵਿੰਦਰ ਕੌਰ (ਵਿਸਥਾਰ ਮੰਡਲ ਬਠਿੰਡਾ) ਜਥੇਬੰਦਕ ਸਕੱਤਰ ਸ. ਤੇਜਿੰਦਰ ਸਿੰਘ ( ਜੰ.ਜੀਵ ਮੰਡਲ ਰੋਪੜ) ਆਡੀਟਰ ਸ. ਹਰੀਸ਼ (ਰੋਪੜ ਮੰਡਲ) ਸਪੈਸ਼ਲ ਮੈਬਰ
ਸਾਹਿਲ ਕੁਮਾਰ (ਸ਼੍ਰੀ ਮੁਕਤਸਰ ਸਾਹਿਬ ਮੰਡਲ) ਗੁਰਪ੍ਰੀਤ ਕੌਰ (ਸੰਗਰੂਰ ਮੰਡਲ)
ਸ਼੍ਰੀਮਤੀ ਪਲਵਿੰਦਰ ਕੌਰ(ਵਿਸਥਾਰ ਮੰਡਲ ਬਠਿੰਡਾ)
ਚੋਣ ਸਮਾਗਮ ਦੌਰਾਨ ਸਾਰੇ ਬੁਲਾਰਿਆਂ ਨੇ ਬੜੀ ਗਰਮਜੋਸ਼ੀ ਨਾਲ ਆਪਣੇ ਵਿਚਾਰ ਰੱਖੇ। ਫੀਲਡ ਸਟਾਫ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੱਲ ਕਰਾਉਣ ਦਾ ਭਰੋਸਾ ਦਿਵਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly