‘ਮੀਟ ਸ਼ਰਾਬ ਛੱਡਕੇ’

(ਸਮਾਜ ਵੀਕਲੀ)

ਇਕੱਲਾ ‘ਮੀਟ’ ‘ਸ਼ਰਾਬ’ ਛੱਡਕੇ,
ਇਨਸਾਨ ਧਰਮੀ ਨੀਂ ਬਣਦਾ।
ਛੱਡਣਾ ਪੈਂਦਾ ਝੂਠ, ਫ਼ਰੇਬ ਦੇ,
ਨਾਲ ਯਰਾਨਾ ਓਏ!
ਦੂਜਿਆਂ ਦੇ ਨਾਲ ਆਪਣਿਆਂ ਵਾਲਾ,
ਵਰਤਾਓ ਕਰਨਾ ਪੈਂਦਾ ਹੈ,
ਛੱਡਣਾ ਪੈਂਦਾ ਸਾੜਾ ਕਿਸੇ ਦਾ,
ਬੁਰਾ ਨਾ ਕਰਨਾ ਓਏ!
ਬਿਨਾਂ ਸਵਾਰਥ ਕੰਮ ਕਿਸੇ ਦੇ
ਕਰਨੇ ਪੈਂਦੇ ਨੇ,
ਹੱਕ ਕਿਸੇ ਦਾ ਖਾਣ ਤੋਂ ਖ਼ੁਦ ਨੂੰ,
ਪੈਂਦਾ ਡਰਨਾ ਓਏ!
ਕਦੇ ਝੂਠ ਨੀਂ ਚੰਗਾ ਲਗਦਾ,
ਸੱਚ ਦੇ ਪਾਂਧੀ ਨੂੰ,
ਉਹਨੂੰ ਸਾਰੇ ਆਪਣੇ ਲਗਦੇ,
ਨਾ ਦਿਸੇ ਕੋਈ ਬਿਗਾਨਾ ਓ‌ਏ?
ਉਹਦੀ ਹਰ ਇਕ ਤੇ ਨਿਗਾਹ,
ਮਿਹਰ ਦੀ ਰਹਿੰਦੀ ਆ,
ਫਿਰ ਕਿਤੇ ਜਾਕੇ ਗੱਲ ਬਣਨੀ,
‘ਮੇਜਰ’ ਨਾਦਾਨਾਂ ਓਏ।

ਮੇਜਰ ਸਿੰਘ ‘ਬੁਢਲਾਡਾ’
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -157
Next articleਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ ਯੂਨੀਅਨ ਪੰਜਾਬ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਗੁਰਿੰਦਰ ਸਹੋਤਾ ਅਤੇ ਹਰਦੀਪ ਸਿੰਘ ਪਨੇਸਰ ਚੁਣੇ ਗਏ ਸੂਬਾ ਜਨਰਲ ਸਕੱਤਰ।