ਸ਼ਾਮਚੁਰਾਸੀ, 21 ਫਰਵਰੀ (ਚੁੰਬਰ) – ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਧੁਦਿਆਲ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਸ਼ਰਧਾ ਭਾਵਨਾ ਸਾਹਿਤ ਕਰਵਾਇਆ ਗਿਆ। ਰੱਬੀ ਬਾਣੀ ਦੇ ਭੋਗ ਪਾਏ ਜਾਣ ਉਪਰੰਤ ਖੁੱਲ•ੇ ਪੰਡਾਲ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਜਸਵੀਰ ਕੌਰ ਜੱਸ, ਭਾਈ ਪਿਆਰਾ ਸਿੰਘ ਕੀਰਤਨੀ ਜਥਾ, ਕਥਾਵਾਚਕ ਭਾਈ ਸਰਵਣ ਸਿੰਘ, ਬੱਚੀਆਂ ਦਾ ਕਵੀਸ਼ਰੀ ਜਥਾ ਬੀਬੀ ਸੁਪਿੰਦਰ ਕੌਰ, ਸਿਰਮਨ ਕੌਰ ਅਤੇ ਸੁਖਮੀਤ ਕੌਰ ਨੇ ਗੁਰੂ ਦੀ ਸੰਗਤ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਗੁਰੁ ਇਤਿਹਾਸ, ਢਾਡੀ ਵਾਰਾਂ ਅਤੇ ਕਥਾ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿੱਤਨੇਮ ਕਰਨ ਵਾਲੇ ਬੱਚਿਆਂ ਅਤੇ ਹੋਰ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਸਰਵਣ ਸਿੰਘ ਹੈਡ ਗ੍ਰੰਥੀ ਵਲੋਂ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਕਥਾਕਾਰਾਂ ਅਤੇ ਬੁਲਾਰਿਆਂ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਫੁੱਲ ਅਰਪਿਤ ਕਰਦਿਆਂ ਸਿੱਖ ਕੌਮ ਦੀਆਂ ਮਹਾਨ ਸ਼ਹਾਦਤਾਂ ਨੂੰ ਯਾਦ ਕੀਤਾ। ਆਈ ਸੰਗਤ ਵਿਚ ਗੁਰੂ ਦਾ ਲੰਗਰ ਅਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
INDIA ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸ਼ਹੀਦੀ ਸਮਾਗਮ