(ਸਮਾਜ ਵੀਕਲੀ)
ਮੇਰੀ ਰੂਹ ਵਿੱਚ ਵੱਸਦਾ ਤੂੰ ਰਹਿ ਸੱਜਣਾ ।
ਆ ਕੇ ਮਿੱਠੀ ਬਾਤ ਕੋਈ ਕਹਿ ਸੱਜਣਾ ।
ਤੇਰੇ ਆਵਦੇ ਰੰਗ ਬੜੇ ਨਿਆਰੇ ਨੇ,
ਲਗਦਾ ਹੋਰ ਵੀ ਤੈਨੂੰ ਪਿਆਰੇ ਨੇ,
ਉਹ ਲਗਦੇ ਹੀ ਪਰਬਤੋਂ ਭਾਰੇ ਨੇ,
ਜਿੱਥੇ ਖੁਸ਼ੀਆਂ ਦੇ ਖੰਭ ਖਲਾਰੇ ਨੇ,
ਪਰ ਮੇਰੀ ਵੀ ਹਾਲਤ ਅਸਿਹ ਸੱਜਣਾ..
ਸਾਰੇ ਪਲਾਂ ‘ਚੋਂ ਹੋਇਆ ਅਲੋਪ ਰਹਿਂਨੋਂ,
ਤੰਗੀ ਦਿੰਦੇ ਆ ਆ ਕੁੱਝ ਲੋਕ ਕਹਿੰਨੋ,
ਅੰਦਰੇ ਜਗਦੀ ਨਾ ਕੋਈ ਜੋਤ ਕਹਿਨੋਂ,
ਤੇਰੇ ਮਿਲਣੇ ਦਾ ਨਾ ਸਰੋਤ ਕਹਿੰਨੋ,
ਭੋਰਾ ਲਾਗੇ ਹੋ ਕੇ ਭੋਰਾ ਬਹਿ ਸੱਜਣਾ…
ਤੱਤੀ ਹਵਾ ਵੀ ਲਗਦੀ ਮਾੜੀ ਹੈ,
ਦਿਲ ਪਹਿਲੈਂ ਹੀ ਤਲ਼ਖ ਚੰਗਿਆੜੀ ਹੈ,
ਮੇਰੀ ਚਾਹਤ ਗੁਲਾਮੀ ਤਾੜੀ ਹੈ,
ਤੈਨੂੰ ਤੱਕਦੀ ਮੇਰੀ ਫੁਲਕਾਰੀ ਹੈ,
ਫੋਕੇ ਲਾਰੇ ਢਹਿੰਦੇ ਗਏ ਢਹਿ ਸੱਜਣਾ….
ਪਹਿਲਾਂ ਕਦੇ ਕਦਾਈਂ ਆ ਜਾਂਦਾ,
ਚੋਭਾਂ ਤਿੱਖੀਆਂ ਤਿੱਖੀਆਂ ਲਾ ਜਾਂਦਾ,
ਕਈ ਬਾਤਾਂ ਘੁੰਡੀਆਂ ਪਾ ਜਾਂਦਾ,
ਫਿਰ ਵਸਲ ਦੇ ਰਾਹੇ ਡਾਹ ਜਾਂਦਾ,
ਮੇਰੇ ਹਿਰਦੇ ਚੋਂ ਚਾਵਾਂ ਨੂੰ ਲੈ ਸੱਜਣਾ….
ਦੁਰਾਡੇ ਰਹਿਣਾ ਵੀ ਕੀ ਝਲਕਾਰਾ ਵੇ,
ਇਹ ਵਕਤਾਂ ਦਾ ਭੈੜਾ ਵਰਤਾਰਾ ਵੇ,
ਏਹ ਹਾਂ ਵਿੱਚ ਨਾਂਹ ਦਾ ਹੁੰਗਾਰਾ ਵੇ,
ਇਹ ਕੀ ਖਲ਼ਬਲੀ ਖਲਾਰਾ ਵੇ,
ਏਹਨਾਂ ਰਾਹਾਂ ਵਿੱਚ ਨਾ ਪੈ ਸੱਜਣਾ….
ਜਿਹੜੇ ਮੌਸਮਾਂ ਖਿਲਾਫ਼ ਭੜਕਾ ਰਹੇ,
ਉਹ ਬੇਮਤਲਬੇ ਕਿੰਨਾਂ ਕੁੱਝ ਚਾਹ ਰਹੇ,
ਏਨਾਂ ਸਹਿਮ ਅੜਿੱਕਾ ਪੂਰਾ ਡਾਹ ਰਹੇ,
ਜਾ ਝੂਠੀਆਂ ਲੂਤੀਆਂ ਲਾ ਰਹੇ,
ਕਿਓਂ ਹਾਰਾਂ ਦੀ ਹੋਵੇ ਜੈ ਜੈ ਸੱਜਣਾ ….
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly