ਕਿੱਕਰਾਂ ਦੇ ਫੁੱਲ

(ਸਮਾਜ ਵੀਕਲੀ)

ਅੱਕ, ਥੋਰ ਤੇ ਕਰੀਰ, ਜੰਡ, ਭੱਖੜੇ ਦੇ ਜਾਏ
ਸਾਡੇ ਹੱਥਾਂ ਨੂੰ ਗੁਲਾਬ ਕਦੀ ਭੁੱਲ ‘ਨ ਥਿਆਏ

ਲੈਕੇ ਕਬਰਾਂ ਦੀ ਮਿੱਟੀ ਕੌਣ ਲਿੱਪਦਾ ਏ ਵਿਹੜੇ
ਚੁੱਕ ਕਿੱਕਰਾਂ ਦੇ ਫੁੱਲ , ਕਿਹੜਾ ਜ਼ੁਲਫ਼ਾਂ ਸਜਾਏ

ਉੱਗੇ ਸੜਕਾਂ ਕਿਨਾਰੇ , ਅਸੀਂ ਭੰਗ ਵਾਲੇ ਬੂਟੇ
ਕਿਸ ਕਰੀ ਸਾਡੀ ਗੋਡੀ , ਕੌਣ ਪਾਣੀ ਸਾਨੂੰ ਲਾਏ

ਭੁੱਖਾ ਬਿਰਹੋਂ ਦਾ ਦੈਂਤ , ਇਹਦਾ ਭਰਦਾ ਨਾ ਢਿੱਡ
ਕਰ ਜਿਗਰ ਦੇ ਟੋਟੇ , ਭੁੰਨ ਭੁੰਨ ਕੇ ਖਵਾਏ

ਤੇਜ਼ ਹਿਜਰਾਂ ਦੀ ਧੁੱਪ, ਸਾੜ ਸੁੱਟਿਆ ਸਰੀਰ
ਉੱਡੇ ਬੁੱਲਾਂ ਉਤੋਂ ਹਾਸੇ , ਪਏ ਚਿਹਰੇ ਕੁਮਲਾਏ

ਗਰਜਾਂ ਦੀ ਮਾਰੀ , ਇਸ ਦੁਨੀਆਂ ਦੇ ਵਿਚ
ਕੌਣ ਕਰੇ ਸੱਚਾ ਪਿਆਰ ,ਕੌਣ ਰਿਸ਼ਤੇ ਨਿਭਾਏ

ਇਕ ਅੱਧੇ ਦੀ ਨੀ ਗੱਲ , ਜਿੰਨੇਂ ਮਿਲੇ ਸਾਨੂੰ ” ਸੋਨੂੰ ”
ਸਭ ਜਿਸਮਾਂ ਦੇ ਯਾਰ , ਕੋਈ ਰੂਹ ਤੋਂ ‘ਨਾ ਚਾਏ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसिविल प्रशासन द्वारा मासूम दलित समाज की लड़की को न्याय और वित्तीय सहायता दिलाने में विफल —– कैंथ
Next articleਮੈਂ ਮਿੱਟੀ ਹੀ ਹਾਂ