ਵਾਸ਼ਿੰਗਟਨ (ਸਮਾਜ ਵੀਕਲੀ): ਭਾਰਤ ਨੂੰ ਜੀ20 ਸਮੂਹ ਦੀ ਪ੍ਰਧਾਨਗੀ ਮਿਲਣ ’ਤੇ ਅਮਰੀਕਾ ਨੇ ਮੁਬਾਰਕਬਾਦ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਪਹਿਲੀ ਦਸੰਬਰ ਤੋਂ 30 ਨਵੰਬਰ, 2023 ਤੱਕ ਜੀ20 ਦੀ ਅਗਵਾਈ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਵੀਟ ਕੀਤਾ, ‘ਭਾਰਤ, ਅਮਰੀਕਾ ਦਾ ਮਜ਼ਬੂਤ ਸਾਥੀ ਹੈ, ਤੇ ਮੈਂ ਇਸ ਸਮੇਂ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਦਾ ਸਾਥ ਦੇਣ ਲਈ ਰਾਹ ਦੇਖ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਟਿਕਾਊ ਅਤੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਦੇਣਗੇ ਤੇ ਨਾਲ ਹੀ ਜਲਵਾਯੂ, ਊਰਜਾ ਤੇ ਭੋਜਨ ਸੰਕਟ ਵਰਗੀਆਂ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨਗੇ। ਜੀ20 ਦੀ ਅਗਵਾਈ ਸੰਭਾਲਦਿਆਂ ਭਾਰਤ ਨੇ ਕਿਹਾ ਸੀ ਕਿ ਇਸ ਦਾ ਮੁੱਖ ਮੰਤਵ ਜੀ20 ਨੂੰ ਲੋਕਾਂ ਦੇ ਨੇੜੇ ਲਿਜਾਣਾ ਤੇ ਅਸਲ ਵਿਚ ਇਸ ਨੂੰ ਲੋਕਾਂ ਦਾ ਸਮੂਹ ਬਣਾਉਣਾ ਹੋਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਯਾਦਗਾਰੀ ਦਿਨ ਕਰਾਰ ਦਿੱਤਾ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly