HOME ਬੰਗਾ ਵਿਧਾਇਕ ਡਾ. ਸੁੱਖੀ ਵੱਲੋ ਪਿੰਡ ਦੇ ਹੀਉਂਂ ਦੇ ਜਿੰਮ ਅਤੇ ਗਰਾਊਂਡ...

ਬੰਗਾ ਵਿਧਾਇਕ ਡਾ. ਸੁੱਖੀ ਵੱਲੋ ਪਿੰਡ ਦੇ ਹੀਉਂਂ ਦੇ ਜਿੰਮ ਅਤੇ ਗਰਾਊਂਡ ਲਈ ਦੋ ਲੱਖ ਦੀ ਸਹਾਇਤਾ।

1

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ): ਪਿੰਡ ਦੇ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਦੀ ਅਗਵਾਈ ‘ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹੀਉਂ ਨੂੰ ਪਿੰਡ ਦੇ ਜਿਮਾਂ ਅਤੇਂ ਗਰਾਂਊਂਡਾ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ। ਜਦੋਂ ਕਿ ਪਿੰਡ ਹੀਉਂ ਕੋਲ਼ ਇਸ ਕਾਰਜ ਲਈ ਇੱਕ ਲੱਖ ਰੁਪਏ ਪਹਿਲਾਂ ਵੀ ਪਿੰਡ ਦੀ ਪੰਚਾਇਤ ਕੋਲ਼ ਜਮਾਂ ਹਨ। ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਮੈਡਮ ਹਰਜੋਤ ਕੌਰ ਲੋਹਟੀਆ ਨੇ ਪਿੰਡ ਵਾਸੀਆਂ ਨੂੰ ਇਹ ਗ੍ਰਾਂਟ ਦਿੰਦੇ ਹੋਏ ਆਖਿਆ ਕਿ ਪਿੰਡ ਹੀਉਂ ਦੇ ਵਿਕਾਸ ‘ਚ ਕਿਸੇ ਤਰ੍ਹਾਂ ਦੀ ਕੋਈ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਚੁਣੇ ਹੋਏ ਪੰਚਾਇਤ ਮੈਂਬਰਾਂ ਨੇ ਪਿੰਡ ਦੀ ਪ੍ਰਮੁੱਖ ਮੰਗ ਪਿੰਡ ਵਿਚ ਵਗਦੇ ਗੰਦੇ ਨਾਲੇ਼ ਨੂੰ ਜਲਦ ਤੋਂ ਜਲਦ ਪੱਕਾ ਕਰਵਾਉਣ ਲਈ ਬੇਨਤੀ ਕੀਤੀ ਤਾਂ ਡਾ. ਸੁੱਖੀ ਹੋਰਾਂ ਕਿਹਾ ਕਿ ਪਿੰਡ ਦਾ ਇਹ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।
ਪਿੰਡ ਨੂੰ ਮਿਲੀ਼ ਗ੍ਰਾਂਟ ਲਈ ਸ਼ਹੀਦ ਭਗਤ ਸਿੰਘ ਸੁਪੋਰਟਸ ਕਲੱਬ ਹੀਉਂ ਦੇ ਅਹੁਦੇਦਾਰਾਂ ਦਵਿੰਦਰ ਝੱਲੀ, ਨਰੇਸ਼ ਕੁਮਾਰ ਸੋਨਾ, ਕ੍ਰਿਸ਼ਨ ਕੁਮਾਰ, ਸੁਖਮਨ ਸਿੰਘ, ਦੀਪਕ ਦੀਪੂ, ਰਮਨ ਵਿਰਦੀ, ਭੁਪਿੰਦਰ ਸਿੰਘ ਨੂੰ ਭਿੰਦਾ, ਦੀਪਕ ਕੁਮਾਰ ਤਰੁਨ, ਅਤੇ ਹਰਸ਼ ਨੇ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਆਪ ਆਗੂ ਮੈਡਮ ਹਰਜੋਤ ਲੋਹਟੀਆ ਦਾ ਤਹਿਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬੰਗਾ ਵਿਧਾਇਕ ਨੇ ਆਪਣੇ ਕਰ ਕਮਲਾਂ ਨਾਲ਼ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਨ ਹਰਨੇਕ ਸਿੰਘ ਨੇਕੀ, ਰਣਜੀਤ ਸਿੰਘ ਬਾਲੀ, ਸੁਖਵਿੰਦਰ ਸਿੰਘ ਹੈਪੀ , ਰਾਮ ਲੁਭਾਇਆ, ਪਰਮਜੀਤ ਕੌਰ, ਰਣਜੀਤ ਕੁਮਾਰੀ, ਸੁਰਿੰਦਰ ਰਾਣੀ, ਹਰਭਜਨ ਕੌਰ, ਗੁਲਜਾਰੀ ਰਾਮ, ਸਾਬਕਾ ਸਰਪੰਚ ਅਤੇ ਲੰਬੜਦਾਰ ਸੱਤਿਆ ਝੱਲੀ, ਸਾਬਕਾ ਸਰਪੰਚ ਬਲਵੀਰ ਕੌਰ, ਸੈਕਟਰੀ ਸੋਹਣ ਲਾਲ ਝੱਲੀ, ਜੈਲਦਾਰ ਪਰਮਜੀਤ ਸਿੰਘ, ਸੁਖਮਨ ਸਿੰਘ ਅਤੇ ਰਾਣਾ ਦੀਪਕ ਸਿੰਘ ਪ੍ਰਮੁੱਖ ਤੌਰ ਤੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 15/11/2024
Next articleਅੱਜ ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਗ਼ੀਤ ਰੰਗਲਾ ਪੰਜਾਬ ਬਚਾਓ ਦਾ ਪੋਸਟਰ ਰਿਲੀਜ਼ ਕੀਤਾ ਗਿਆ